Thursday 27 November 2014

Giani Thakur Singh Controversy - The Facts. In Punjabi

ਗਿਆਨੀ ਠਾਕੁਰ ਸਿੰਘ ਵਿਵਾਦ – ਤਥ

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

ਇਸ ਬਲਾਗ ਨੂੰ ਇਸ ਲਈ ਲਿਖਿਆ ਗਿਆ ਹੈ ਤਾਂ ਕਿ ਗਿਆਨੀ ਠਾਕੁਰ ਸਿੰਘ ਦੇ ਸੰਬੰਦ ਵਿੱਚ ਹੋਈ ਗਈ ਘਟਨਾਂ ਜੋ ਕਿ ੨੦੧੨ ਵਿੱਚ ਬੀਤੀ ਦੇ ਸਹੀ ਤੱਥ ਦਾ ਪਤਾ ਲਗ ਸਕੇ[ ਇਸ ਦਾ ਕਾਰਨ ਇਹ ਹੈ, ਕਿ ਇਸ ਘਟਨਾਂ ਦੇ ਆਲੇ-ਦੁਆਲੇ ਦੇ ਵਿਵਾਦ ਵਿੱਚ ਕਾਫੀ ਉਲਝਣ ਹੈ[ ਇਸ ਘਟਨਾਂ ਬਾਰੇ ਸੰਗਤ ਨੂੰ ਕਾਫ਼ੀ ਗੁਮਰਾਹ ਕੀਤਾ ਜਾ ਰਿਹਾ ਹੈ ਅਤੇ ਕਾਫ਼ੀ ਕਿਆਸ ਵੀ ਹੈ[
ਕਈ ਵੱਖ-ਵੱਖ ਮੀਡੀਆ ਵੀ ਪੱਖਪਤੀ, ਹਨ ਅਤੇ ਅਧੂਰੀ ਫੈਸ਼ਨ ਵਿੱਚ ਤੱਥ ਦੀ ਰਿਪੋਰਟਿੰਗ ਕਰ ਰਹੇ ਹਨ[
ਇਸ ਲਈ, ਅਸੀਂ ਤੱਥ ਸਥਾਪਤ ਕਰਨ ਲਈ, ਸਤੁੰਤਰ ਪੜਤਾਲ ਕਰਨ ਦਾ ਜਤਨ ਕੀਤਾ ਹੈ[
An English version of this blog is available here:
http://exposingmasands.blogspot.co.uk/2014/11/giani-thakur-singh-controversy-facts.html




ਅਸੀਂ ਕੌਣ ਹਾਂ?
ਅਸੀਂ ਯੂਕੇ ਦੀ ਖ਼ਾਲਸਾ ਸੰਗਤ ਦੇ ਸਦੱਸ ਹਾਂ[ ਅਸੀਂ ਪੜੇ-ਲਿਖੇ, ਚੰਗੀਆ ਨੌਕਰੀਆਂ ਵਾਲੇ ਅਤੇ ਬਾਲ ਬਚਿਆਂ ਵਾਲੇ ਹਾਂ[ ਅਸੀਂ ਵੱਖ-ਵੱਖ, (ਟਕਸਾਲ, ਏ ਕੇ ਜੇ, ਨਿਹੰਗ, ਨਾਨਕਸਰ) ਜਥਿਆਂ ਦੇ ਹਾਂ[ ਅਸੀਂ ਆਪਣੇ ਗੁਰੂ ਸਾਹਿਬਾਨ ਦੀ ਬਾਣੀ ਤੇ ਪੂਰਾ ਪੂਰਾ ਵਿਸ਼ਵਾਸ ਰੱਖਦੇ ਹਾਂ, ਅਤੇ ਹਰ ਇਕ ਸਿੱਖ, ਜੋ ਆਦਰ ਅਤੇ ਸਤਕਾਰ ਦੇ ਯੋਗ ਹੈ, ਉਸ ਦਾ ਪੂਰਾ ਸਤਕਾਰ ਕਰਣ ਵਾਲੇ ਹਾਂ[

ਸਾਡੇ ਗਾਂਹ ਵਾਲੇ ਉਦੇਸ਼
ਇਸ ਇਨਵੇਸਟਿਗੈਸ਼ਨ ਨੇ ਇਕ ਲੰਬੀ ਅਵੁਧੀ ਉਦੇਸ਼ ਨੂੰ ਜਨਮ ਦਿੱਤਾ ਹੈ[ ਮੁੱਖ: ਖ਼ਾਲਸਾ ਪੰਥ ਦੇ ਅੰਦਰ, ਸੇਵਾ ਦੇ ਪਰਮੁਖ ਅਹੁਦਿਆਂ ਨੂੰ ਰੱਖਣ ਵਾਲੇ ਵਿਅੱਕਤੀ, ਜਿਹੜੇ ਆਪਣੀ ਸਥਿਤੀ ਦਾ ਲਾਭ ਉਠਾਉਂਦੇ ਨੇ, ੳਹਨਾਂ ਦਾ ਪਰਦਾ ਫ਼ਾਸ਼ ਕਰਨਾਂ[
ਇਹ ਬਲਾਗ ਨੂੰ ਕਿਸੇ ਵੀ ਸੰਗਠਨ ਯਾਂ ਜਥੇਬੰਦੀ ਤੇ ਹਮਲਾ ਕਰਣ ਲਈ ਨਹੀਂ ਤਿਆਰ ਕੀਤਾ ਗਿਆ[ ਇਸ ਲਈ, ਸਾਡੀ ਬੇੇਨਤੀ ਹੈ ਕਿ ਹਰ ਕੇਸ ਅਤੇ ਹਰ ਇਕ ਵਿਅਕਤੀ ਨੂੰ ਆਪਣੇ-ਆਪਣੇ ਕੇਸ ਦੇ ਮੁਤਾਬਿਕ ਉਸ ਤੇ ਵਿਚਾਰ ਅਤੇ ਗੋਰ ਕਰਨਾ[
ਜਦੋਂ ਦੇ ਅਸੀਂ ਇਸ ਕੇਸ ਦੀ ਪੜਤਾਲ ਸ਼ੁਰੂ ਕੀਤੀ ਹੈ, ਉਹਦੋਂ ਦੇ ਬਹੁਤ ਸਾਰੇ ਹੋਰ ਲੋਕਾਂ ਨੇ ਵੀ ਪਰਮੁੱਖ ਸਿੱਖਾਂ ਬਾਰੇ ਸਾਡੇ ਕੋਲ ਸ਼ਿਕਾਇਤ ਕੀਤੀ ਹੈ[ ਕਿ ਉਹ ਉਹਨਾ ਦੇ ਸ਼ਿਕਾਰ ਕਿਵੇ ਬਣੇ ਅਤੇ ਨਾਲ-ਨਾਲ ਸਾਨੂੰ ਸਬੂਤ ਵੀ ਦਿੱਤੇ ਗਏ ਹਨ[ ਨੇੜੇ ਦੇ ਭਵਿਖ ਵਿਚ ਸਾਡਾ ਇਰਾਦਾ ਹੈ ਕਿ ਇਹਨਾ ਸੇਵਾਦਾਰਾਂ ਦੀ ਪੁਛ-ਪੜਤਾਲ ਕਰੀਏ, ਤਾ ਕਿ ਅਸੀ ਇਹਨਾਂ ਨੂੰ ਰੋਕ ਸਕੀਏ, ਤਾਂ ਕਿ ਇਹ ਹੋਰ ਸੰਗਤਾਂ ਲਈ ਖਤਰਾ ਨਾਂ ਬਣ ਸਕਣ[

ਸਾਡੀ, ਸਾਰੀਆਂ ਭੈਣਾ, ਮਾਤਾ, ਧੀਆਂ ਅਗੇਹ ਬੇਨਤੀ ਹੈ ਕਿ ਇਹ ਪਰਮੁੱਖ ਸਿੱਖ ਵਿਦਵਾਨ, ਪ੍ਰਚਾਰਕ, ਬਾਬੇ, ਕੀਰਤਨੀ, ਆਦਿ ਤੇ ਭਰੋਸਾ ਨਾ ਕਰਣ ਅਤੇ ਨਾਂ ਹੀ ਇਹਨਾਂ ਨੂੰ ਆਪਣੇ ਘਰਾਂ ਦੇ ਵਿਚ ਬੁਲਾਉਣ[ ਇਹ ਲੋਕ ਚਿੰਤਾਜਨਕ ਅਤੇ ਕਮਜੋਰਾਂ ਦਾ ਫਾਇਦਾ ਉਠਾੳਂਦੇ ਹਨ[ ਪਹਿਲੀ ਗਲ ਤਾਂ ਇਹ ਸੇਵਾਦਾਰ ਮਦਦ ਕਰਣ ਦੀ ਯੋਗਤਾ ਹੀ ਨਹੀਂ ਰੱਖਦੇ[ ਇਸ ਲਈ ਬੀਬੀਆਂ ਅਪਣੀਆਂ ਸਮਸਿਆਵਾਂ ਅਤੇ ਵਿਆਹਤਾਂ ਮੁੱਦੇ ਇਹਨਾਂ ਨਾਲ ਸਾਂਝੇ ਨਾਂ ਕਰਣ[ ਅਗਰ ਕੋਈ ਵੀ ਬੀਬੀ ਕਿੱਸੇ ਵੀ ਸਿੱਖ ਆਦਮੀ ਦੀ ਸੰਗਤ ਦੀ ਲੋੜਵੰਦ ਹੈ ਤਾਂ ਸਾਡੀ ਸਲਾਹ (ਅਤੇ ਖ਼ਾਲਸਾ ਪਰੰਪਰਾ ਹੈ) ਕਿ ਬੀਬੀ ਦੇ ਪਰਿਵਾਰ ਦਾ ਕੋਈ ਮਰਦ ਵੀ ਨਾਲ ਮੋਜੂਦ ਹੋਵੇ[ ਇਕੱਲਿਆਂ ਕਦੇ ਵੀ ਕਿਸੇ ਵੀ ਸਨਮਾਨਿਤ ਮਨੁੱਖ ਦੇ ਨਾਲ ਇਕ ਵੀ ਪਲ ਨਾ ਬਤੀਤ ਕਰਣ[ ਅਸਲ ਵਿਚ ਤਾਂ, ਕੋਈ ਵੀ ਆਦਰ ਮਾਣ ਵਾਲਾ ਆਦਮੀ, ਖੁਦ ਹੀ ਕਿਸੀ ਔਰਤ ਨਾਲ ਇਕੱਲਿਆਂ ਵਕਤ ਬਤੀਤ ਕਰਣ ਦੀ ਇਜਾਜ਼ਤ ਨਹੀਂ ਦੇਵੇਗਾ[ ਇਸ ਗਲ ਵਿਚ ਹੀ ਇੱਕ ਚੰਗੇ ਚਰਿਤਰ ਦਾ ਸਬੂਤ ਹੈ[
ਸਾਡੀ ਤੁਰੰਤ ਬੇਨਤੀ
ਅਸੀਂ ਬੜੀ ਹੀ ਨਿਮਰਤਾ ਦੇ ਨਾਲ ਤੁਹਾਡੇ ੳਗੇ ਬੇਨਤੀ ਕਰਾਂਗੇ ਜੀ, ਕਿ ਤੁਸੀਂ ਨਿਰਪੱਖ ਮਨ ਨਾਲ ਇਸ ਬਲਾਗ ਨੂੰ ਪੜੋ[ ਗਿਆਨੀ ਠਾਕੁਰ ਸਿੰਘ ਬਾਰੇ ਜੋ ਵੀ ਤੁਹਾਡੀ ਪਿਛੱਲੀ ਰਾਏ ਹੈ, ਉਸ ਤੋ ਅਲੋਚਕ ਹੋ ਕੇ[
ਸਾਡੀ ਮੁੱਖ ਚਿੰਤਾ ਸਿਰਫ ਸੱਚ ਨੂੰ ਸਥਾਪਿਤ ਕਰਨ ਦੀ ਹੈ[ ਬੀਬੀ ੧ ਦੇ ਨਾਲ ਜੋ ਬੀਤੀ ਘਟਨਾਂ ਨੂੰ ਅਵਾਜ਼ ਦੇਣਾ, ਗਿਆਨੀ ਠਾਕੁਰ ਸਿੰਘ ਦਾ ਜਵਾਬ ਤੁਹਾਡੇ ਕੰਨਾਂ ਤਕ ਪਹਚਾਉਣਾ[ ਇਸ ਘਟਨਾਂ ਤੋਂ ਹੋਰ ਜਾਣਕਾਰੀ ਜੇਕਰ ਉੱਠੇ ਤਾਂ ਉਸ ਜਾਣਕਾਰੀ ਨੂੰ ਸਾਂਝਾ ਕਰਨਾ[ ਪਰਮੇਸ਼ਰ ਦੇ ਇਨਸਾਫ ਦਾ ਪਸਾਰਾ ਸੁਚੇਤ ਹੈ[ ਅਸੀਂ ਉਹ ਸਵਾਲ ਪੁਛਾਂਗੇ ਜੋ ਇਕ ਨਿਰਪੱਖ ਮਨ ਵਿਚ ਉੱਠਦੇ ਹਨ[ ਬਾਕੀ ਪੱਖ ਦੇ ਲੋਕਾਂ ਦੀ ਗੁਪਤਤਾ ਦੇ ਸਤਕਾਰ ਦੀ ਕੋਸ਼ਿਸ਼ ਕਰਾਂਗੇ ਅਤੇ ਫਰਜੀ ਨਾਮ ਦੇ ਨਾਲ ਬਾਕੀ ਲੋਕਾਂ ਨੂੰ ਪੇਸ਼ ਕਰਾਂਗੇ[

ਬਲੋਗ ਦਾ ਫਾਰਮੈਟ ਹੈ:
੧. ਦੋਸ਼
੨. ਘਟਨਾਂ ਦੀ ਟਾਈਮਲਾਈਨ
੩. ਬੀਬੀ ਦੇ ਫੋਨ ਦੀ ਰਿਕਾਰਡਿੰਗ ਦਾ ਵਿਸ਼ਲੇਸ਼ਣ
੪. ਗਿਆਨੀ ਠਾਕੁਰ ਸਿੰਘ ਦੇ ਜਵਾਬ ਦਾ ਵਿਸ਼ਲੇਸ਼ਣ
੫. ਹੋਰ ਪੂਰਵ ਅਤੇ ਜਾਣਕਾਰੀ
੬. ਗਿਆਨੀ ਠਾਕੁਰ ਸਿੰਘ ਦੇ ਨਾਲ ਇਕ ਇੰਟਰਵਿਊ ਦਾ ਵਿਸ਼ਲੇਸ਼ਣ

੧. ਦੋਸ਼
ਬੀਬੀ ੧ ਨੂੰ ਗਿਆਨੀ ਠਾਕੁਰ ਸਿੰਘ ਦੇ ਸੇਵਾਦਾਰ ਰਾਹੀਂ ਗਿਆਨੀ ਠਾਕੁਰ ਸਿੰਘ ਦੇ ਬੈਡਰੂਮ ਵਿੱਚ ਬੁਲਾਇਆ ਗਿਆ[ ਬੀਬੀ ਦੇ ਪਤੀ ਵੀ ਨਾਲ ਹੀ ਆ ਰਹੇ ਸਨ ਪਰ ੳਹਨਾਂ ਨੂੰ ਆਉਣ ਤੋਂ ਮੰਨਾ ਕਰ ਦਿੱਤਾ ਗਿਆ[ ਗਿਆਨੀ ਠਾਕੁਰ ਸਿੰਘ ਬੀਬੀ ਨੂੰ ਇਕਲਿਆਂ ਮਿਲਣਾ ਚਾਹੰਦੇ ਸਨ[ ਗਿਆਨੀ ਠਾਕੁਰ ਸਿੰਘ ਆਪਣੇ ਬੈਡਰੂਮ ਵਿਚ ਆਪਣੀ ਚਾ ਪੀ ਰਹੇ ਸਨ (ਸੌਨ ਤੋਂ ਬਾਦ)[ ਬੀਬੀ ੧ ਗਿਆਨੀ ਠਾਕੁਰ ਸਿੰਘ ਦੇ ਬੈਡਰੂਮ ਵਿਚ ਉਹਨਾਂ ਦੇ ਸੇਵਾਦਾਰ ਦੇ ਨਾਲ ਗਈ ਅਤੇ ਕਮਰੇ ਦੇ ਦੂਸੇ ਪਾਸੇ ਇਕ ਕੁਰਸੀ ਤੇ ਜਾ ਕੇ ਬੈਠ ਗਈ (ਸਤਕਾਰ ਦੇ ਨਾਲ) [ਗਿਆਨੀ ਠਾਕੁਰ ਸਿੰਘ ਬੈਡ ਤੇ ਹੀ ਬੈਠੇ ਸਨ[ ਸੇਵਾਦਾਰ ਕਮਰੇ ਦੇ ਵਿਚੋਂ ਬਾਹਰ ਚਲਾ ਗਿਆ[ ਗਿਆਨੀ ਠਾਕੁਰ ਸਿੰਘ ਨੇ ਬੀਬੀ ੧ ਨੂੰ ਆਪਣੇ ਕੋਲ ਬੁਲਾਇਆ ਉਹਨਾ ਨੂੰ ਪਰਸਾਦ ਦੇਣ ਵਾਸਤੇ[ (ਜਿਹੜੇ ਉਹ ਉਸ ਵਕਤ ਬਦਾਮ ਖਾ ਰਹੇ ਸਨ, ਉਹਨਾਂ ਵਿਚੋਂ[) ਗਿਆਨੀ ਠਾਕੁਰ ਸਿੰਘ ਨੇ ਬੀਬੀ ੧ ਨੂੰ ਦਸਿਆ ਕਿ ਉਹ ਕਿੰਨੇ ਖੁਸ਼ ਅਤੇ ਪ੍ਰਸੰਨ ਸਨ ਉਹਨਾਂ ਦੀ ਨਿਸ਼ਕਾਮ ਸੇਵਾ ਤੋਂ (ਉਹ ੧੩ ਦਿਨਾ ਤੋਂ ਲਗਾਤਾਰ ਲੰਗਰ ਪਕਾ ਰਹੇ ਸਨ ਗਿਆਨੀ ਠਾਕੁਰ ਸਿੰਘ ਨੂੰ ਮਿਲਣ ਔਣ ਵਾਲੀਆਂ ਸੰਗਤਾਂ ਲਈ) ਬੀਬੀ ਗਿਆਨੀ ਠਾਕੁਰ ਸਿੰਘ ਅਗੇ ਜ਼ਮੀਨ ਤੇ ਆਂ ਕੇ ਬੈਠ ਗਈ[ਗਿਆਨੀ ਠਾਕੁਰ ਸਿੰਘ ਬੀਬੀ ਨੂੰ ਜਫ਼ੀ ਪਾਉਣ ਲਈ ਅਗੇ ਹੋਏ, ਜੋ ਬੀਬੀ ਨੇ ਇਕ ਮਹਾਪੁਰਖ, ਬਜ਼ੁਰਗ, ਪਿਤਾ ਯੋਗ ਗਿਆਨੀ ਹੋਣ ਦਾ, ਸਨੇਹ ਦਾ ਪਰਦਰਸ਼ਨ ਸਮਝ ਕੇ, ਉਸ ਦੀ ਇਜਾਜ਼ਤ ਦਿਤੀ[

ਫਿਰ ਗਿਆਨੀ ਠਾਕੁਰ ਸਿੰਘ ਕਹਿਣ ਲਗੇ, “ਹੁਣ ਬੁਲਾਂ ਤੇ ਵੀ ਕਿਸ ਦੇਦੇ” ਬੀਬੀ ੧ ਨੇ ਕਿਹਾ “ਗਿਆਨੀ ਜੀ, ਅਸੀਂ ਤੁਹਾਡਾ ਸਤਕਾਰ ਪਿਤਾ ਵਾਂਗ ਕਰਦੇ ਹਾਂ” ਗਿਆਨੀ ਠਾਕੁਰ ਸਿੰਘ ਨੇ ਕਿਹਾ “ਬੁਲਾ ਤੇ ਕਿਸ ਕਦੇ ਨਹੀਂ ਕਰਦੀ, ਕੀ ਹੋਇਆ?” ਬੀਬੀ ਨੇ ਜਵਾਬ ਦਿਤਾ “ਬਿਲਕੁਲ ਨਹੀਂ”[ ਫਿਰ ਗਿਆਨੀ ਠਾਕੁਰ ਸਿੰਘ ਬੀਬੀ ਨੂੰ ਦੱਸਦੇ ਨੇ ਕਿ ਉਹ ੳਪਣੀ ਧੀ ਨੂੰ ਵੀ ਏਸੇ ਤਰਾਂ ਬੁਲਾਂ ਤੇ ਕਿਸ ਦਿੰਦੇ ਨੇ ਅਤੇ ਇਸ ਵਿਚ ਕੁਝ ਗ਼ਲਤ ਨਹੀਂ ਹੈ[ ਬੀਬੀ ੧ ਨੇ ਇਸ ਗਲ ਦਾ ਵਿਸ਼ਵਾਸ ਨਾ ਕਰਦੇ ਹੋਇਸਆ ਹੈਰਾਨੀ ਨਾਲ ਪੁਛਿਆ, “ਤੂੰ ਸੱਚੀ ਅਪਣੀ ਧੀ ਨੂੰ ਬੁਲਾਂ ਤੇ ਕਿਸ ਕਰਦਾਂ?” ਜਿਸ ਦਾ ਗਿਆਨੀ ਨੇ ਜਵਾਬ ਦਿਤਾ “ਹਾਂਜੀ, ਹਰ ਵੇਲੇ”[ ਇੰਨੀ ਗਲ ਸੁਣਦਿਆਂ ਹੀ ਬੀਬੀ ਦਹਿਸ਼ਤ ਵਿਚ ਆ ਕੇ ਕਮਰੇ ਚੋ ਬਾਹਰ ਚਲੀ ਗਈ[

ਬੀਬੀ ੧ ਬਾਰੇ
ਬੀਬੀ ੧ ਇੰਡੀਆ ਤੋ ਆਈ ਹੈ ਅਤੇ ੳਹਨਾਂ ਦਾ ਵਿਆਹ ਇਕ ਯੂ ਕੇ ਦੇ ਰਹਿਣ ਵਾਲੇ ਬੰਦੇ ਨੲਲ ਹੋਇਆ ਸੀ[ ੳਹ ਇਕ ਬਹੁਤ ਹੀ ਸਾਦੀ, ਅਤੇ ਚੁਪ-ਚਾਪ ਰਹਿਣ ਵਾਲੀ ਔਰਤ ਹੈ ਜੋ ਗੁਰੁ ਗ੍ਰੰਥ ਸਾਹਿਬ ਨੂੰ ਪੂਰੀ ਸ਼ਰਦਾ ਅਤੇ ਵਿਸ਼ਵਾਸ ਦੇ ਨਾਲ ਮੰਨਦੇ ਹਨ[ ਇਹਨਾਂ ਨੇ ਸਿੱਖੀ ਦੇ ਰਾਹੀ ਹੀ ਅਪਣੀਆ ਵਰਿਆ ਤੋ ਚਲ ਰਹੀਆਂ ਮੁਸ਼ਕਿਲਾ ਦਾ ਸਾਹਮਣਾ ਕੀਤਾ ਅਤੇ ਗਿਆਨੀ ਠਾਕੁਰ ਸਿੰਘ ਦੀ ਕਥਾ ਰਾਹੀ ਇਹਨਾਂ ਨੇ ਪ੍ਰਰਣਾ ਲਈ[ ਜਦੋਂ ਗਿਆਨੀ ਠਾਕੁਰ ਸਿੰਘ ਯੂ ਕੇ ਵਿਚ ਆਏ ਤਾਂ ਇਹਨਾ ਨੇ ਪੂਰਾ ਇਲ ਲਗਾ ਕੇ ਉਹਨਾ ਦੀ ਸੇਵਾ ਕੀਤੀ[ ਇਸ ਗਲ ਨੂੰ ਗਿਆਨੀ ਠਾਕੁਰ ਸਿੰਘ ਆਪਣੇ ਜਵਾਬ ਦੇ ਵਿਚ ਖੁਦ ਕਬੂਲ ਕਰਦੇ ਨੇ, ਇਥੇ ਤੱਕ ਕਿ ਉਹ ਕਹਿੰਦੇ ਨੇ ਕਿ ਇਸੇ ਲਈ ਉਹਨਾਂ ਨੇ ਬੀਬੀ ੧ ਨੂੰ “ਪਿਆਰ” ਦੇਣਾਂ ਚਾਹਿਆ[

ਬੀਬੀ ੨ ਬਾਰੇ
ਬੀਬੀ ੨ ਇਕ ਵਿਆਹਤਾ ਔਰਤ ਹੈ ਅਤੇ ਇਕ ਬੱਚੇ ਦੀ ਮਾਂ ਵੀ[ ਉਹ ਇਕ ਬਹੁਤ ਹੀ ਮਾਣ ਯੋਗ ਇਸਤਰੀ ਹੈ ਜਿਸ ਨੇ ਖ਼ਾਲਸਾ ਪੰਥ ਦੇ ਲਈ ਬੜੀ ਵਡੀ ਮਾਤਰਾ ਦੇ ਵਿਚ ਸੇਵਾ ਕੀਤੀ ਹੈ ਅਤੇ ਕਰਦੇ ਵੀ ਹਨ[ ਸਵੈ-ਇਛੱਕ ਚੈਰਿਟੀ ਦੇ ਕੰਮ ਅਤੇ ਉਤਸ਼ਾਹਜਨਕ ਭਾਸ਼ਣ ਵੀ ਦਿੰਦੇ ਹਨ[ ਬੀਬੀ ੨ ਨੇ ਵੀ ਗਿਆਨੀ ਠਾਕੁਰ ਸਿੰਘ ਦੀ ਕਈ ਸਾਲਾਂ ਤੋਂ ਬਹੁਤ ਸੇਵਾ ਕੀਤੀ[ ਅੰਤ ਵਿਚ ਬੀਬੀ ੧ ਨੇ ਬੀਬੀ ੨ ਤੇ ਭਰੋਸਾ ਕਰਕੇ ਹੀ ਇਸ ਘਟਨਾਂ ਬਾਰੇ ਦਸਿਆ[

੨. ਉਪਰ ਦੱਸੀ ਗਈ ਘਟਨਾ ਦੀ ਟਾਈਮਲਾਈਨ
੧੯ ਅੱਗਸਤ ੨੦੧੨
ਬੀਬੀ ੧ ਨੂੰ ਇੱਕਲਿਆਂ ਸਾਰੀਆਂ ਸੰਗਤਾਂ ਲਈ ਲੰਗਰ ਦੀ ਸੇਵਾ ਕਰਨ ਵਿਚ ਦਿਕਤ ਆ ਰਹੀ ਸੀ ਤਾਂ ਬੀਬੀ ੨ ਨੇ ਉਸ ਦੇ ਨਾਲ ਰਹਿਣ ਦੀ ਪੇਸ਼ਕਸ਼ ਕੀਤੀ ਅਤੇ ੳਹਦੋ ਤੱਕ ਰਹੀ ਅਤੇ ਸਹਾਇਤਾ ਕੀਤੀ ਜਦੋਂ ਤੱਕ ਇਕ ਜਰੂਰੀ ੳਪਰੈਸ਼ਨ ਲਈ ਹਸਪਤਾਲ ਜਾਣਾ ਪਿਆ[

੩ ਸਪਤੰਬਰ ੨੦੧੨
ਬੀਬੀ ੨ ਆਪਣੇ ੳਪਰੈਸ਼ਨ ਲਈ ਹਸਪਤਾਲ ਜਾਂਦੀ ਹੈ[

੪ ਸਪਤੰਬਰ ੨੦੧੨
ਬੀਬੀ ੧ ਦਾ ਪਰਿਵਾਰ ਗਿਆਨੀ ਠਾਕੁਰ ਨੂੰ ਡਰਬੀ ਵਿਖੇ, ਇਕ ਕਥਾ ਪਰੋਗ੍ਰਾਮ ਤੇ ਛਡ ਕੇ ਆਉਂਦੇ ਨੇ 

੫ ਸਪਤੰਬਰ ੨੦੧੨
ਬੀਬੀ ੧ ਦੇ ਪਤੀ ਗਿਆਨੀ ਠਾਕੁਰ ਨੂੰ ਹਡਰਸਫੀਲਡ ਵਿਖੇ ਗ੍ਨਡੀ ਵਿਚ ਛ੍ਨਡ ਕੇ ਆਉਂਦੇ ਨੇ[

੭ ਸਪਤੰਬਰ ੨੦੧੨
ਬੀਬੀ ੧ ਦਾ ਪਰਿਵਾਰ ਬਰੈਡਫੋਰਡ ਵਿਖੇ ਗਿਆਨੀ ਠਾਕੁਰ ਨੂੰ ਮਿਲਣ ਜਾਂਦੇ ਨੇ[

ਘਟਨਾ ਦੀ ਮਿਤੀ ਅਤੇ ਵਕਤ:
ਦਿਨ: ਸ਼ਨੀਵਾਰ
੮ ਸਪਤੰਬਰ ੨੦੧੨
ਦੁਪਿਹਰ ਦੇ ੩:੦੦ ਵਜੇ
੨੨ ਸਪਤੰਬਰ ੨੦੧੨

ਇਸ ਘਟਨਾਂ ਤੋਂ ਬਆਦ ਬੀਬੀ ਨੇ ਗਿਆਨੀ ਠਾਕੁਰ ਸਿੰਘ ਨੂੰਸਿਰਫ ਇਕ ਵਾਰ ਵੇਖਿਆ[ ਉਹ ਵੀ ਇਸ ਲਈ ਕਿ ਬੀਬੀ ਅਪਣੇ ਪਤੀ ਨੂੰ ਨਹੀਂ ਸੀ ਦਸਣਾ ਚਾਹੰਦੀ ਕਿ ਗਿਆਨੀ ਠਾਕੁਰ ਸਿੰਘ ਨੇ ਕੀ ਕੀਤਾ[ (ਕਿਉਕਿ ਉਹਨਾਂ ਦੇ ਪਤੀ ਗਿਆਨੀ ਠਾਕੁਰ ਸਿੰਘ ਨੂੰ ਕਾਫ਼ੀ ਮਨੰਣ ਵਾਲੇ ਸੀ)[ ਸਪਤਮੰਬਰ ਦੀ ੨੨ ਤਰੀਖ ਨੂੰ ਗੁਰੁ ਅਮਰਦਾਸ ਜੀ ਗੁਰਦੁਆਰਾ ਸਾਊਥਾਲ ਦਸਮ ਦਰਬਾਰ ਵਿਚ ਬੀਬੀ ਹਾਜਰ ਹੋਈ[ ਬੀਬੀ ਪੂਰਾ ਸਮਾਂ ਚੁਪ ਰਹੀ[ ਉਹ ਇਸ ਦਰਬਾਰ ਵਿਚ ਆਪਣੇ ਪਤੀ, ਬੀਬੀ ੨ ਅਤੇ ੳਹਨਾਂ ਦੇ ਪਤੀ ਦੇ ਨਾਲ ਆਈ[ ਦੀਵਾਨ ਦੀ ਸਮਾਪਤੀ ਤੋਂ ਬਆਦ, ਗਿਆਨੀ ਠਾਕੁਰ ਸਿੰਘ ਨੇ ਬੀਬੀ ੧ ਨੂੰ ਫੁਲ ਦਿਤੇ ਜੋ ੳਹਨਾਂ ਨੂੰ ਸੰਗਤਾਂ ਤੋ ਮਿਲੇ ਸਨ[

ਨਵੰਬਰ ੨੦੧੨
ਇਸ ਘਟਨਾਂ ਤੋਂ ਤਕਰੀਬਨ ੩ ਮਹੀਨੇ ਗੁਜਰ ਜਾਣ ਤੋਂ ਬਆਦ ਬੀਬੀ ੧ ਨੇ ਇਹ ਗਲ ਕਿਸੇ ਨਾਲ ਸਾਂਝੀ ਕਰਨ ਦੀ ਜਰੂਰਤ ਸਮਝੀ[ ਜੋ ਵੀ ੳਹਨਾ ਨਾਲ ਹੋਇਆ, ੳਹ ਆਪਣੇ ਦਿਲ ਅਤੇ ਦਿਮਾਗ ਵਿਚੋਂ ਕਢ ਨਾ ਸਕੇ, ਇਸ ਲਈ ਹਾਰ ਕੇ ੳਹਨਾਂ ਨੇ ਸਾਰੀ ਗਲ ਬੀਬੀ ੨ ਤੇ ਭਰੋਸਾ ਕਰ ਕੇ ਉਹਨਾਂ ਕੋਲ ਖੋਲ ਦਿਸੀ[

ਨਵੰਬਰ ੨੦੧੩
ਠੀਕ ਇਕ ਸਾਲ ਬਆਂਦ ਗਿਆਨੀ ਠਾਕੁਰ ਸਿੰਘ ਆਪਣੇ ਯੂ ਕੇ ਦੇ ਟੁਆਰ ਲਈ ਇਥੇ ਫਿਰ ਆਏ[ ਯੂ ਕੇ ਪਹੁੰਚਣ ਤੇ ੳਹਨਾਂ ਨੇ ਬੀਬੀ ੨ ਨੂੰ ਫੋਨ ਕੀਤਾ ਅਤੇ ਕਿਹਾ: “ਤੈਨੂੰ ਪਤਾ ਹੈ ਕਿ ਮੈਂ ਯੂ ਕੇ ਵਿਚ ਹਾਂ, ਤੂੰ ਮੈਨੂੰ ਮਿਲਣ ਕਿੳਂ ਨਹੀ ਆਈ?” ਬੀਬੀ ੨ ਨੇ ਜਵਾਬ ਦ੍ਨਿਤਾ “ਮੈਂ ਕਿਵੇ ਮਿਲ ਲਵਾਂ, ਇਹ ਜਾਨਣ ਤੋਂ ਬਆਦ ਕਿ ਤੂੰ ਬੀਬੀ ੧ ਨਾਲ ਜੋ ਕੀਤਾ?[ ਤੂੰ ੳਹਨੂੰ ਕਿਸ ਕਰਣ ਦੀ ਕੋਸ਼ਿਸ਼ ਕੀਤੀ?[ ਤੈਨੂੰ ਕੁਝ ਪਤਾ ਹੈ ਕਿ ਹੁਣ ਉਹਦਾ ਕੀ ਹਾਲ ਹੈ? ਤੇਰੇ ਕਰਕੇ ਉਹਨੇ ਆਪਣਾ ਨਿਤ ਨੇਮ ਕਰਨਾ ਵੀ ਛ੍ਨਡ ਦ੍ਨਿਤਾ”[ ਇਹ ਗਲ ਸੁਣ ਕੇ ਗਿਆਨੀ ਠਾਕੁਰ ਸਿੰਘ ਕਹਿੰਦੇ “ਹਾਆ! ਉਹ ਇਸ ਤਰਾਂ ਸੋਚਦੀ ਹੈ? ਉਹਨੂੰ ਮੇਰੇ ਬਾਰੇ ਗਲਤ ਫਹਿਮੀ ਹੋਈ ਆ[ ਮੈਂ ਤਾਂ ਉਹਨੂੰ ਆਪਣੀ ਧੀ ਦੀ ਤਰਾਂ ਸਮਝਦਾ ਹਾਂ”[ ਬੀਬੀ ੨ ਨੇ ਅਗਿਉ ਦੀ ਫੋਨ ਕ੍ਨਟ ਦ੍ਨਿਤਾ ਅਤੇ ਉਸ ਤੋਂ ਬਆਦ ਗਿਆਨੀ ਠਾਕੁਰ ਸਿੰਘ ਨਾਲ ਕੋਈ ਸੰਪਰਕ ਨਹੀਂ ਕੀਤਾ[

ਬੀਬੀ ੨ ਨੇ ਵੀ ਇਹ ਗਲ ਆਪਣੇ ਪਤੀ ਤੋਂ ਇਲਾਵਾ ਹੋਰ ਕਿਸੇ ਨਾਲ ਸਾਂਝੀ ਨਹੀਂ ਕੀਤੀ, ਉਹ ਵੀ ਇਕ ਸਾਲ ਬਆਦ[


ਅਗਸਤ ੨੦੧੪
ਅਗਸਤ ੨੦੧੪ ਵਿਚ ਬੀਬੀ ੨ ਕੁਝ ਭਰੋਸੇਯੋਗ ਸਿੰਘ ਵੀਰਾਂ ਦੇ ਨਾਲ ਪੰਥਿਕ ਵੀਚਾਰ ਕਰ ਰਹੀ ਸੀ[ ਇਸ ਵੀਚਾਰ ਦੋਰਾਨ ਬੀਬੀ ੨ ਨੇ ਬੀਬੀ ੧ ਨਾਲ ਹੋਈ ਗਈ ਘਟਨਾਂ ਵੀਰਾਂ ਨਾਲ ਸਾਂਝੀ ਕੀਤੀ[ ਸਿੰਘ ਵੀਰਾਂ ਨੇ ਕਈ ਵਾਰ ਬੀਬੀ ੨ ਨੂੰ ਪੁਛਿਆ ਕਿਤੇ ਉਹਨਾਂ ਨੂੰ ਗਲਤੀ ਤਾਂ ਨਹੀਂ ਲਗੀ? ਅਤੇ ਸਾਰੇ ਤ੍ਨਥ ਦੋਵਾਂ ਬੀਬੀਆਂ ਨਾਲ ਸਥਾਪਤ ਕੀਤੇ[

ਸਿੰਘ ਵੀਰਾਂ ਨੇ ਕਿਹਾ, ਅਗਰ ਇਹ ਗ੍ਨਲ ਸ੍ਨਚ ਹੈ, ਅਜਿਹੇ ਸਮੇਂ ਵਿਚ, ਜਦ ਪੰਜਾਬ ਡੁ੍ਨਬ ਰਿਹਾ ਹੈ, ਕੁੜੀ ਮਾਰ, ਨਾਰੀ ਮਾਰ ਅਤੇ ਪਖੰਡੀ ਸੰਤਾਂ ਦੇ ਨਾਲ ਭਰਿਆ ਪਿਆ ਹੈ[ ਜੋ ਰੋਜ ਦਿਹਾੜੀ ਬੀਬੀਆਂ ਦਾ ਨਜਾਇਜ ਫਾਇਦਾ ਉਠਾੳਂਦੇ ਨੇ[ ਤਾਂ ਇਸ ਬੀਬੀ ਨਾਲ ਬੀਤੀ ਘਟਨਾਂ ਨੂੰ ਜਰੂਰ ਅਵਾਜ ਦ੍ਨਿਤੀ ਜਾਏ, ਅਤੇ ਗਿਆਨੀ ਠਾਕੁਰ ਸਿੰਘ ਨੂੰ ਵੀ ਇਸ ਦਾ ਜਵਾਬ ਦੇਣਾ ਪਵੇ[

ਕੋਈ ਵੀ ਸਿੰਘ ਵੀਰ ਕ੍ਨਿਸੇ ਜਥੇਬੰਦੀ ਦੇ ਨਾਲ ਸੰਬੰਧਿਤ ਨਹੀਂ ਹਨ[ ਸਘੋ ਨਿਪ੍ਨਖ ਰਹਿਣਾ ਪਸੰਦ ਕਰਦੇ ਨੇ ਅਤੇ ਸਿਰਫ ਆਪਣੀ ਸ੍ਨਿਖੀ ਵਲ ਧਿਆਨ ਦਿੰਦੇ ਨੇ[ ਦੋਵੇਂ ਬੀਬੀਆਂ ਵੀ ਕਿਸੇ ਵੀ ਜਥੇਬੰਦੀ ਨਾਲ ਸੰਬੰਧਿਤ ਨਹੀਂ ਹਨ[

ਇਹ ਗਲ ਸਾਂਝੀ ਕਰਣ ਦਾ ਸਿਰਫ ਇਕ ਕਾਰਣ ਹੈ[ ਜਿਹੜੀਆਂ ਸੰਗਤਾਂ ਨੂੰ ਹੁਣ ਇਸ ਗਲ ਦਾ ਪਤਾ ਚਲ ਚੁਕਿਆ ਹੈ, ੳਹਨਾਂ ਨੂੰ ਇਹ ਡਰ ਹੈ ਕਿ ਉਹਨਾਂ ਨੂੰ ਵੀ ਇਕ ਦਿਨ ਗੁਰੁ ਗੋਬਿੰਦ ਸਿੰਘ ਅਗੇ ਜਾਣਾ ਪਵੇਗਾ[ ਉਸ ਦਿਨ ਗੁਰੁ ਗੋਬਿੰਦ ਸਿੰਘ ਆਪਣੇ ਸਿੰਘਾਂ ਨੂੰ ਪੁਛ੍ਨਣਗੇ: “ਮੇਰੀ ਧੀ ਦੀ ਹਿਫਾਜ਼ਤ ਲਈ ਤੁਸੀਂ ਕੀ ਕੀਤਾ ਸੀ? ਤੁਸੀਂ ਉਸ ਦੀ ਗਲ ਸੁਣੀ ਸੀ? ਕੀ ਉਸ ਨੂੰ ਇਨਸਤਫ ਦਵਾਇਆ ਸੀ?”

ਸਿੰਘਾਂ ਨੇ ਅਗੇ ਪੁਛ ਪੜਤਾਲ ਕੀਤੀ, ਅਤੇ ਪਤਾ ਚਲਿਆ ਕਿ ਗਿਆਨੀ ਠਾਕੁਰ ਸਿੰਘ ਤੇ ਪਹਿਲਾਂ ਵੀ ਇਸੇ ਪਰਕਾਰ ਦੇ ਹੋਰ ਵੀ ਕਈ ਦੋਸ਼ ਲਗਾਏ ਗਏ ਹਨ, ਪਰ ਇਹਨਾਂ ਦਾ ਨਤੀਜਾ ਕੁਝ ਵੀ ਨਹੀਂ ਨਿਕਲਿਆ[ ਇਸ ਦਾ ਕਾਰਣ: ਪੰਜਾਬੀ ਰਿਵਾਜ ਅਨੁਸਾਰ, ਬੀਬੀਆਂ ਨੂੰ ਨਾਂ ਹੀ ਅਗੇ ਆਉਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ, ਅਤੇ ਨਾਂ ਹੀ ਸਹਿਯੁਗ ਦ੍ਨਿਤਾ ਜਾਂਦਾ ਹੈ ਖਾਸ ਕਰ ਕੇ ਜੇ ਦੋਸ਼ੀ ਕੋਈ ਉਚੇ ਹਾਈ ਲੇਵਲ ਦਾ ਸੰਤ ਯਾ ਪਰਚਾਰਕ ਹੋਵੇ[

ਇਹ ਵੀ ਸਪ੍ਨਸ਼ਟ ਸੀ, ਕਿ ਹੋ ਸਕਦਾ ਹੈ, ਬੀਬੀ ੧ ਝੂਠ ਬੋਲਦੀ ਹੋਏ[ ਇਸ ਲਈ ਸਿੰਘਾਂ ਨੇ ਕਿਹਾ ਕਿ ਸਬੂਤ ਬਿੰਨਾਂ ਕੁ੍ਨਝ ਵੀ ਨਹੀਂ ਕੀਤਾ ਜਾ ਸਕਦਾ[ ਇਸ ਸਬੂਤ ਲਈ ਬੀਬੀ ੨ ਨੇ ਬੀਬੀ ੧ ਨਾਲ ਗਲ ਕੀਤੀ ਅਤੇ ਸਮਝਾਇਆ ਕਿ ਜੇਕਰ ਬੀਬੀ ੧ ਚਾਹੁੰਦੀ ਹੈ ਕਿ ਗਿਆਨੀ ਠਾਕੁਰ ਸਿੰਘ ਦੀਆਂ ਕਰਤੂਤਾਂ ਬਾਰੇ ਪੰਥ ਨੂੰ ਸੂਚੇਤ ਕੀਤਾ ਜਾਵੇ, ਤਾਂ ਇਕ ਵਾਰ ਫਿਰ ਗਿਆਨੀ ਠਾਕੁਰ ਸਿੰਘ ਨਾਲ ਗਲ ਕਰਨੀ ਹੋਵੇਗੀ[ ਬੀਬੀ ਇਹ ਗਲ ਜਾਣਦੀ ਹੋਈ ਕਿ ਹੁਣ ਉਹਦੇ ਕੋਲ ਖ਼ਾਲਸਾਂ ਵੀਰਾਂ ਦਾ ਸਹਿਯੋਗ ਸੀ, ਗਲ ਕਰਣ ਲਈ ਰਾਜ਼ੀ ਹੋਈ[ ਵੀਡੀਉ ਵਿਚ ਸਿਰਫ ਬੀਬੀ ਦੀ ਸ਼ਕਲ ਅਤੇ ਨਾਮ ਛਪਾਉਣ ਵਾਸਤੇ ੲੈਡਿਟਿੰਗ ਕੀਤੀ ਗਈ ਹੈ[ ਬਾਕੀ ਵੀਡੀੳੇ ਬਿਲਕੁਲ ਅਸਲੀ ਹੈ ਅਤੇ ਤਸਦੀਕ ਵੀ ਕੀਤੀ ਗਈ ਹੈ[ ਅਗਰ ਕਿਸੇ ਨੂੰ ਕੋਈ ਵੀ ਸ਼੍ਨਕ ਹੋਵੇ, ਉਹ ਵੀਡੀਉ ਟੈਸਟ ਕਰਾ ਸਕਦੇ ਹਨ[

ਚ੍ਨਲ ਰਿਹਾ
ਉਸੇ ਮਹੀਨੇ ਦੇ ਵਿਚ ਇਕ ਸਿੰਘ (ਸਿੰਘ ੧) ਗਲਾਸਗੋ ਦੀਆਂ ਸੰਗਤਾਂ ਨੂੰ ਮਿਲਣ ਜਾ ਰਿਹਾ ਸੀ[ ਉਥੇ ਜਾ ਕਿ ਪਤਾ ਚਲਿਆ ਕਿ ਗਿਆਨੀ ਠਾਕੁਰ ਸਿੰਘ ਸੰਗਤ ਵਿਚੋਂ ਇਕ ਬੀਬੀ ਦੇ ਘਰ ਰਹਿਣ ਦੀ ਤਿਆਰੀ ਵਿਚ ਸੀ[ ਸਿੰਘ ੧ ਨੇ ਆਪਣੇ ਫਰਜ਼ ਅਤੇ ਧਰਮ ਸਮਝ ਕੇ ਬੀਬੀ ਨੂੰ ਗਿਆਨੀ ਠਾਕੁਰ ਸਿੰਘ ਬਾਰੇ ਦਸਣਾ ਚਾਹਿਆ, ਪਰ ਉਹ ਬੀਬੀ ਦੇ ਨਾਲ ਇਕਲਿਆ ਸਬੂਤ ਸਾਂਝਾ ਨਹੀਂ ਸੀ ਕਰਨਾ ਚਾਹੁੰਦੇ[ (ਇਸ ਵਕਤ ਬੀਬੀ ਦੇ ਪਤੀ ਗਿਆਨੀ ਠਾਕੁਰ ਸਿੰਘ ਨੂੰ ਹੀ ਮਿਲਣ ਗਏ ਹੋਏ ਸਨ) ਇਸ ਕਰਕੇ ਸਿੰਘ ੧ ਨੇ ਵੀਡੀੳੇ ਕੁਝ ਭਰੋਸੇਯੋਗ ਸਿੰਘਾਂ ਦੇ ਨਾਲ ਸਾਂਝੀ ਕੀਤੀ[ ਉਹਨਾਂ ਨੇ ਨਾਲ ਇਹ ਵੀ ਰਾਏ ਦ੍ਨਿਤੀ ਕਿ ਸੰਗਤ ਗਿਆਨੀ ਠਾਕੁਰ ਸਿੰਘ ਦਾ ਪੰਜ ਨਿਰਪ੍ਨਖ ਸਿੰਘਾਂ ਦੇ ਰੂਪ ਵਿਚ ਸਾਹਮਣਾ ਕਰਣ[ ਜਿਥੇ ਤ੍ਨਕ ਸਾਨੂੰ ਪਤਾ ਹੈ ਇਸ ਸਲਾਹ ਮੁਤਾਬਿਕ ਪੰਜ ਸਿੰਘ ਨੇ ਗਿਆਨੀ ਦਾ ਸਾਹਮਣਾ ਨਹੀਂ ਕੀਤਾ ਪਰ ਗਿਆਨੀ ਨੂੰ ਵੀਡੀਉ ਜਰੂਰ ਦਿਖਾਈ ਅਤੇ ਵੀਡੀਉ ਵਿਚ ਜੋ ਹੈ ਉਸ ਨੂੰ ਸਪਸ਼ਟ ਕਰਨ ਲਈ ਪੁਛਿਆ[ ਜੋ ਵੀ ਗਿਆਨੀ ਠਾਕੁਰ ਸਿੰਘ ਨੇ ਉਸ ਸੰਗਤ ਨੂੰ ਦਸਿਆ, ਉਹਨਾਂ ਨੇ ਚੁਪ-ਚਾਪ ਸਵੀਕਾਰ ਕਰ ਲਿਆ[ ਸਾਨੂੰ ਦਸਿਆ ਗਿਆ ਹੈ ਕਿ ਗਲਾਸਗੋ ਅਤੇ ਨਿਊਕਾਸਲ ਦੇ ਵਿਚ, ਪੂਰੇ ਯੂਕੇ ਵਿਚੋਂ ਗਿਆਨੀ ਠਾਕੁਰ ਸਿੰਘ ਦੀ ਸਭ ਤੋਂ ਵਧ ਵਫਾਦਾਰ ਸੰਗਤ ਮੌਜੂਦ ਹੈ[

ਇਸ ਵਕਤ ਦੋਰਾਨ ਗਿਆਨੀ ਠਾਕੁਰ ਸਿੰਘ ਦੇ ਇਕ ਮੁ੍ਨਖ ਸੇਵਾਦਾਰ (ਸੇਵਾਦਾਰ ੧) ਨੇ ਸਿੰਘ ੧ ਦੇ ਨਾਲ ਸੰਪਰਕ ਕੀਤਾ ਅਤੇ ਵੀਡੀਉ ਦੀ ਕਾਪੀ ਮੰਗੀ[ ਉਸ ਨੇ ਕਿਹਾ ਕਿ ਨਿਊਕਾਸਲ ਦੀ ਸੰਗਤ ਨੂੰ ਇਸ ਗਲ ਦੀ ਚਿੰਤਾ ਸੀ ਕਿੳਂਕਿ ਉਹਨਾਂ ਦੀਆਂ ਵੀ ਧੀਆਂ ਹਨ[ ਉਸ ਨੇ ਵਆਦਾ ਕੀਤਾ ਕਿ ਉਹ ਇਕ ਨਿਰਪ੍ਨਖ ਰੁ੍ਨਖੋਂ ਵੀਡੀਉ ਵੇਖਣਗੇ ਅਤੇ ਅਗਰ ਗਿਆਨੀ ਠਾਕੁਰ ਸਿੰਘ ਦੋਸ਼ੀ ਨਿਕਲਿਆ ਤਾਂ ਉਹ ਖੁਦ ਹੀ ਉਸ ਨੂੰ ਸਜ਼ਾ ਦੇਣਗੇ[ ਸਿੰਘ ੧ ਨੇ ਸੇਵਾਦਾਰ ਅਗੇ ਵੀ ਬੇਨਤੀ ਕੀਤੀ ਕਿ ਪੰਜ ਨਿਰਪ੍ਨਖ ਸਿੰਘ ਲਜਾਏ ਜਾਣ ਗਿਆਨੀ ਠਾਕੁਰ ਸਿੰਘ ਨੂੰ ਪੁਛਣ ਵਾਸਤੇ[ ਸੇਵਾਦਾਰ ੧ ਵੀ ਇਸ ਰਾਏ ਦੇ ਪ੍ਨਖ ਵਿਚ ਸੀ[ ਸਿੰਘ ੧ ਨੇ ਫੈਸਲਾ ਕੀਤਾ ਕਿ ਉਹ ਆਪ ਨਹੀਂ ਪੰਜਾਂ ਵਿਚ ਸ਼ਾਮਿਲ ਹੋਣਗੇ[ ਸੇਵਾਦਾਰ ੧ ਅਤੇ ਸਿੰਘ ੧ ਦੀ ਇਹ ਗਲ ਹੋਣ ਤੋ ਬਆਦ, ਇਕ ਘੰਟੇ ਦੇ ਵਿਚ-ਵਿਚ ਹੀ ਸਿੰਘ ਇਕ ਹੋਰ ਸਿੰਘ ਤੋਂ ਖਬਰ ਮਿਲੀ ਕਿ ਸੇਵਾਦਾਰ ੧ ਕਿਸੀ ਪਾਗਲ ਬੀਬੀ, ਜਿਹੜੀ ਗਿਆਨੀ ਠਾਕੁਰ ਸਿੰਘ ਉਪਰ ਗਲਤ ਦੋਸ਼ ਲਗਾ ਰਹੀ ਹੈ, ਬਾਰੇ ਅਫਵਾ ਫੈਲਾ ਰਿਹਾ ਹੈ[

ਸੋ ਇਸ ਗਲ ਤੋਂ ਇੰਜ ਲਗਦਾ ਹੈ ਕਿ ਮਾਮਲਾ ਸੁਲਝਾਉਣ ਦੀ ਵਜਾਏ ਸੇਵਾਦਾਰ ੧ ਨੇ ਗਲਤ ਪ੍ਰਚਾਰ ਦੀ ਮੁਹਿੰਮ ਸ਼ੁਰੂ ਕਰ ਦ੍ਨਿਤੀ[ ਅਸੀਂ ਖੁਦ ਸੇਵਾਦਾਰ ੧ ਦੇ ਫੋਨ ਤੇ ਮੈਸਜ ਵੇਖੇ ਨੇ ਜਿਨੰਾ ਵਿਚ ਬੀਬੀ ੧ ਦੀ ਨਿੰਦਿਆ ਕੀਤੀ ਗਈ ਹੈ, ਹਾਲਾਂ ਕਿ ਸਿਰਫ ਇਕ ਘੰਟਾ ਪਹਿਲਾ ਉਹ ਸਿੰਘ ੧ ਦੇ ਕੋਲ ਵਆਦੇ ਕਰ ਰਿਹਾ ਸੀ ਕਿ ਇਸ ਮਾਮਲੇ ਨੂੰ ਇਕ ਨਿਰਪ੍ਨਖ ਤਰੀਕੇ ਦੇ ਵਿਚ ਸੁਲਝਾਉਣ ਦੀ ਕੋਸ਼ਿਸ਼ ਕਰਨਗੇ[ ਇਹ ਸਭ ਕੁਝ ਜਾਨਣ ਤੋਂ ਬਆਦ ਸਿੰਘ ੧ ਨੇ ਗਿਆਨੀ ਠਾਕੁਰ ਸਿੰਘ ਨੂੰ, ਯੋਜਨਾਂ ਦੇ ਮੁਤਾਬਿਕ ਮਿਲਣ ਦੀ ਤਿਆਰੀ ਕੀਤੀ, ਪੰਜ ਸਿੰਘ ਅਤੇ ਬੀਬੀ ੨ ਦੇ ਨਾਲ[ ਬੀਬੀ ੧ ਨਹੀਂ ਸੀ ਆਣਾ ਚਾਹੰਦੇ[
ਸਿੰਘ ੧ ਨੇ ੫ ਸਿੰਘ ਇਕ੍ਨਠੇ ਕਰਣ ਵਾਸਤੇ ਇਕ ਭਰੋਸੇਯੋਗ ਮਿਤ੍ਰ (ਸਿੰਘ ੨) ਦੀ ਮਦਦ ਲਈ [ (ਕਿੳਂਕਿ ਗਿਆਨੀ ਠਾਕੁਰ ਸਿੰਘ ਖੁਦ ਵੀ ਟਕਸਾਲੀ ਹਨ ਇਸ ਲਈ ਪੂਰੀ ਕੋਸ਼ਿਸ਼ ਕੀਤੀ ਗਈ ਕਿ ਪੰਜਾਂ ਦੇ ਵਿਚੋ ਇ੍ਨਕ ਸਤਕਾਰ ਯੋਗ ਟਕਸਾਲੀ ਜਰੂਰ ਹੋਵੇ[) ਬਰਮੀਂਗਮ ਦੇ ਗੁਰਦੁਆਰੇ ਦੀਵਾਨ ਵਿਚ ਇਕ ਸਿੰਘ ਨੇ ਇਹ ਮੁ੍ਨਦੇ ਨੂੰ ਉਠਾਇਆ ਦੀਵਾਨ ਵਿਚ ਗਿਆਨੀ ਠਾਕੁਰ ਸਿੰਘ ਨੇ ਆਪਣੇ ਤੇ
ਲਗਾਏ ਗਏ ਦੋਸ਼ ਦਾ ਜਵਾਬ ਦ੍ਨਿਤਾ ਅਤੇ ਸੰਗਤ ਤਾਈ ਬੇਨਤੀ ਕੀਤੀ ਕਿ ਉਹ ਉਹਨਾਂ ਤੇ ਯਕੀਨ ਕਰਣ, ਕਿੳਂਕਿ ਉਹ ਗੁਰੂ ਸਾਹਿਬ ਦੀ ਹਜੂਰੀ ਵਿਚ ਸਨ, ਇਥੋ ਤਕ ਕਿ ਉਹਨਾ ਨੇ ਆਪਣਾ ਹ੍ਨਥ ਗੁਰੁ ਗੋਬਿੰਦ ਸਿੰਘ ਜੀ ਦੀ ਤਸਵੀਰ ਤੇ ਰਖਿਆ[ ਇਕ ਵਾਰ ਫਿਰ ਜੋ ਗਲਾਸਗੋ ਵਿਚ ਹੋ ਚੁਕਿਆ ਸੀ ਇਥੇ ਵੀ ਉਹੀ ਹੋਇਆ[ਸੰਗਤ ਨੇ ਗਿਆਨੀ ਠਾਕੁਰ ਸਿੰਘ ਦਾ ਯਕੀਨ ਮੰਨਿਆ[ ਇਹ ਗਲ ਦਾ ਖਿਆਲ ਰਖਣਾ ਕਿ ਬਰਮੀਂਗਮ ਦੀ ਸੰਗਤ ਵੀ ਗਲਾਸਗੋ ਵਾਂਗ ਗਿਆਨੀ ਠਾਕੁਰ ਸਿੰਘ ਦੀ ਕਾਫ਼ੀ ਫੈਨ ਹੈ[ ਪਰ ਜੋ ਸਿੰਘ ਵੀਰ ਸਨ, ਉਹਨਾਂ ਨੂੰ ਹ੍ਨਝੇ ਯਕੀਨ ਨਹੀਂ ਸੀ ਹੋਇਆ[

ਸੇਵਾਦਾਰ ੧ ਨੇ ਸਿੰਘ ੧ ਨੂੰ ਖਬਰ ਦ੍ਨਿਤੀ ਕਿ ਉਹ ਹੁਣ ੫ ਸਿੰਘਾਂ ਨੂੰ ਨਹੀਂ ਮਿਲਣਗੇ ਕਿਉਂਕਿ ਵੀਡੀਉ ਵਾਟਸਐਪ ਅਤੇ ਇੰਟਰਨੈਟ ਤੇ ਫੈਲ ਚੁਕੀ ਹੈ[ ਸਿੰਘ ੧ ਨੇ ਸਮਝਾਇਆ ਕਿ ਵੀਡੀਉ ਸਿਰਫ ੨-੪ ਬੰਦਿਆ ਨਾਲ ਹੀ ਸਾਂਝੀ ਕੀਤੀ ਗਈ ਹੈ ਅਤੇ ਜੋ ਇਸ ਨੂੰ ਫੈਲਆਣਾ ਚਾਹੰਦੇ ਤਾਂ ਗਿਆਨੀ ਠਾਕੁਰ ਸਿੰਘ ਦੀ ਰਾਏ ਲਏ ਬਿੰਨਾਂ ਹੀ ਫੈਲਾ ਸਕਦੇ ਸਨ[ਸਿੰਘ ੧ ਨੇ ਇਸ ਗ੍ਨਲ ਦਾ ਵੀ ਯਾਦ ਦਿਲਾਇਆ ਕਿ ਸੇਵਾਦਾਰ ੧ ਨੇ ਜਰੂਰ ਬਹੁਤ ਸਾਰਿਆਂ ਬੰਦਿਆਂ ਦੇ ਨਾਲ ਸੰਪਰਕ ਕੀਤਾ ਤੇ ਹੋ ਸਕਦਾ ਹੈ ਕਿ ਵੀਡੀਉ ਵੀ ਉਹਨਾਂ ਨੇ ਫੈਲਾਈ ਹੋਵੇ[ ਸੰਗਤਾਂ ਦੇ ਨਾਲ ਵੀਡੀਉ ਕਿਸ ਨੇ ਸਾਂਝੀ ਕੀਤੀ, ਇਸ ਗਲ ਦਾ ਹਾਲੇ ਵੀ ਨਹੀਂ ਪਤਾ ਲਗਿਆ[ ਸੇਵਾਦਾਰ ੧ ਨੇ ਸਿੰਘ ੧ ਨੂੰ ਕਿਹਾ ਕਿ ਗਿਆਨੀ ਠਾਕੁਰ ਸਿੰਘ ਨੇ ਕਿਹਾ ਹੈ “ਜੋ ਮਰਜੀ ਕਰੋ[ ਬੇਸ਼ਕ ਵੀਡੀਉ ਸਾਰਿਆ ਨੂੰ ਦਿਖਾਉ ਮਹਾਰਾਜ ਆਪੇ ਦੇਖ ਲੈਣਗੇ[ ਤੁਸੀ ਜਾਉ ਜੋ ਮਰਜੀ ਕਰੋ”[

ਗਿਆਨੀ ਠਾਕੁਰ ਸਿੰਘ ਇਕ ਹਫਤੇ ਲਈ ਕਥਾ ਕਰਨ ਈਸਟ ਲੰਡਨ ਆ ਰਹੇ ਸਨ[ ਸਿੰਘ ੧ ਨੇ ਇਕ ਹੋਰ ਭਰੋਸੇਮੰਦ ਅਤੇ ਨਿਰਪ੍ਨਖ ਸਿੰਘ (ਸਿੰਘ ੩) ਦੇ ਨਾਲ ਈਸਟ ਲੰਡਨ ਦੇ ਵਿਚ ਸੰਪਰਕ ਕੀਤਾ[ ਸਿੰਘ ੩ ਨੇ ਗੁਰਦੁਆਰਾ ਕਮੇਟੀ ਨਾਲ ਗਲ ਕੀਤੀ[ ਗੁਰਦੁਆਰਾ ਕਮੇਟੀ ਵਾਲੇ ਗਿਆਨੀ ਠਾਕੁਰ ਸਿੰਘ ਨੂੰ ਮਿਲਣ ਅਤੇ ਸਵਾਲ ਪੁਛਣ ਲਈ ਰਾਜੀ ਹੋਏ[ ਸਿੰਘ ੩ ਨੇ ਕਮੇਟੀ ਵਾਲਿਆਂ ਨੂੰ ਵੀਡੀਉ ਨਹੀਂ ਦਿਤੀ ਪਰ ਖੁਦ ਮੀਟਿੰਗ ਵਿਚ ਸ਼ਾਮਿਲ ਹੋਇਆ ਅਤੇ ਆਪਣੇ ਲੇਪਟੋਪ ਉਪਰ ਕਮੇਟੀ ਵਾਲਿਆਂ ਦੇ ਸਾਹਮਣੇ ਵੀਡੀਉ ਪੇਸ਼ ਕੀਤੀ[ ਸਿੰਘ ੩, ਕਮੇਟੀ ਦੇ ਚਾਰ ਬੰਦੇ, ਗਿਆਨੀ ਠਾਕੁਰ ਸਿੰਘ ਅਤੇ ਸੇਵਾਦਾਰ ੨ (ਈਸਟ ਲੰਡਨ ਵਾਲਾ) ਨੇ ਵੀਡੀਉ ਵੇਖੀ[ਇਕ ਘੰਟੇ ਦੀ ਇੰਟਰਵਿਸੂ ਵਿਚ ਗਿਆਨੀ ਠਾਕੁਰ ਸਿੰਘ ਨੂੰ ਸਵਾਲ ਕੀਤੇ ਗਏ[ ਇਹ ਇੰਟਰਵਿਊ ਵੀ ਸਾਂਝੀ ਕੀਤੀ ਜਾਇਗੀ[ ਇੰਟਰਵਿਊ ਦਾ ਕੋਈ ਤ੍ਨਤ ਨਹੀਂ ਨਿਕਲਿਆ ਅਤੇ ਗਿਆਨੀ ਠਾਕੁਰ ਸਿੰਘ ਨੂੰ ਆਪਣੀ ਕਥਾ ਜਾਰੀ ਰਖਣ ਦੀ ਇਜਾਜ਼ਤ ਦਿਤੀ ਗਈ[

ਸਪਤੰਬਰ ੨੦੧੪
ਈਸਟ ਲੰਡਨ ਦੇ ਇੰਟਰਵਿਊ ਤੋਂ ਬਆਦ ਵੀਡੀਉ ਫੈਸਬੁਕ ਅਤੇ ਇੰਟਰਨੈਟ ਤੇ ਲੀਕ ਹੋ ਚੁਕੀ ਸੀ[ ਕਈ ਸ੍ਨਿਖ ਮੀਡੀਆ ਵਾਲੇ ਇਸ ਬਾਰੇ ਲੇਖ ਵੀ ਲਿਖ ਰਹੇ ਨੇ ਅਤੇ ਵੀਡੀਉ ਦਾ ਜਵਾਬ ਵੀਡੀਉ ਰਾਹੀ ਵੀ ਦੇ ਰਹੇ ਹਨ[

ਇੰਡੀਆ ਵਾਪਸ ਜਾਣ ਤੋ ਪਹਿਲਾ ਗਿਆਨੀ ਠਾਕੁਰ ਸਿੰਘ ਵੀ ਇਕ ਵੀਡੀਉ ਰਾਹੀ ਆਪਣਾ ਜਵਾਬ ਦਿੰਦੇ ਨੇ[ ਇਸ ਵੀਡੀਉ ਵਿਚ ਉਹ ਕਿਸੇ ਵੀ ਗਲਤ ਕੰਮ ਤੇ ਇਨਕਾਰ ਕਰਦੇ ਨੇ[ ਉਹ ਆਪਣੀ ਰਾਏ ਸਾਂਝੀ ਕਰਦੇ ਨੇ ਅਤੇ ਆਪਣੇ ਚੰਗੇ ਚਰਿਤਰ ਦਾ ਸਬੂਤ ਦਿੰਦੇ ਨੇ, ਇਹ ਗਲ ਕਿਹ ਕੇ, ਕਿ ਉਹਨਾਂ ਨੂੰ ਦੁਨਿਆਂ ਭਰ ਵਿਚ ਮੰਨਿਆ ਜਾਂਦਾ ਹੈ[

(ਸੈਕਸ਼ਨ ੪ ਵੇਖੋ ਉਹਨਾਂ ਦੇ ਜਵਾਬ ਲਈ[)
ਸ੍ਨਿਖਵਾਈਸ.ਕਾਮ ਵਾਲਿਆ ਦਾ ਗਿਆਨੀ ਠਾਕੁਰ ਸਿੰਘ ਦੇ ਜਵਾਬ ਦਾ ਵਿਸ਼ਲੈਸ਼ਣ[ (ਅਸੀਂ ਕਿਸੇ ਵੀ ਪ੍ਰਕਾਰ ਦੇ ਵਿਚ ਸ੍ਨਿਖ ਵਾਈਸ ਵਾਲਿਆਂ ਨਾਲ ਸੰਬੰਦਕ ਨਹੀਂ ਹਾਂ, ਅਸੀਂ ਸਿਰਫ ਵੀਡੀਉ ਸਾਂਝੀ ਕਰ ਰਹੇ ਹਾਂ ਜੋ ਕਿ ਸੰਗਤ ਖੁਦ ਵੀ ੳਪਲ੍ਨਬਧ ਕਰ ਸਕਦੀ ਹੈ[




ਸਾਨੂੰ ਦਸਿਆ ਗਿਆ ਹੈ ਕਿ ਕਈ ਸਤਕਾਰ ਯੋਗ ਟਕਸਾਲੀ ਸਿੰਘ ਨੂੰ ਵੀ ਇਸ ਗਲ ਬਾਰੇ ਸੂਚਿਤ ਕੀਤਾ ਗਿਆ ਹੈ ਪਰ ਕੋਈ ਵੀ ਅਗੇ ਹੋ ਕੇ ਗਿਆਨੀ ਨੰੂੰ ਸਵਾਲ ਨਹੀਂ ਕਰਨਾ ਚਾਹੰਦਾ[

੩. ਬੀਬੀ ਦੀ ਫੋਨ ਦੀ ਰਿਕਾਰਡਿੰਗ ਦਾ ਵਿਸ਼ਲੈਸ਼ਣ




ਅਸੀਂ ਹੁਣ ਜੋ ਅਸਲੀ ਫੋਨ ਦੀ ਰਿਕਾਰਡਿੰਗ ਹੈ ਉਸ ਦਾ ਅਤੇ ਨਾਲ-ਨਾਲ ਗਿਆਨੀ ਠਾਕੁਰ ਸਿੰਘ ਨੇ ਆਪਣੇ ਸਫਾਈ ਵਿਚ ਸਕਾਟਲੈਂਡ ਵਾਲੇ ਇੰਟਰਵਿਊ ਵਿਚ ਜੋ ਕਿਹਾ ਉਸ ਸਭ ਦਾ ਵਿਸ਼ਲੈਸ਼ਣ ਕਰਦੇ ਹਾਂ[

ਸਭ ਤੋਂ ਪਹਿਲਾ, ਅਸੀਂ ਅਸਲੀ ਵੀਡੀਉ ਵੀ ਵੇਖੀ ਹੈ ਅਤੇ ਜਿਹੜੀ ਸੋਸ਼ਲ ਮੀਡੀਆਵਿਚ ਫੈਲਾਈ ਗਈ ਹੈ ਉਹ ਵੀ[ ਦੋਨੋ ਵੀਡੀਉ ਇਕੋ ਜਹੀਆਂ ਹਨ[ ਕਿਸੀ ਵੀ ਵੀਡੀਉ ਵਿਚ ਕੋਈ ਵੀ ਕਟਿੰਗ ਨਹੀਂ ਕੀਤੀ ਗਈ[ ਸਿਰਫ ਬੀਬੀ ਦਾ ਮੁਹੰ ਛੁਪਾਇਆ ਗਿਆ ਹੈ ਅਤੇ ਨਾਮ ਗੁਪਤ ਰਖਿਆ ਗਿਆ ਹੈ[ ਬਾਕੀ ਗਿਆਨੀ ਠਾਕੁਰ ਸਿੰਘ ਚੰਗੀ ਤਰਾਂ ਜਾਣਦੇ ਨੇ ਕਿ ਬੀਬੀ ਕੌਨ ਹੈ[

ਪੂਰਵ
੧:੨੫ ਤੇ ਜਦੋਂ ਇਹ ਸਵਾਲ ਕੀਤਾ ਜਾਂਦਾ ਹੈ, ਕਿ ਗਿਆਨੀ ਜਦੋਂ ਪਿਛਲੇ ਸਾਲ ਆਏ ਤਾਂ ਖਬਰ ਕਿੳਂ ਨਹੀਂ ਲਈ[ (੨੦੧੩ ਦੇ ਟੁਅਰ) ਗਿਆਨੀ ਜੀ ਕਹਿੰਦੇ ਨੇ “ਮੈਂ ਤੇਰੀ ਵੇਟ ਕਰਦਾ ਸੀ, ਤੂੰ ਆਈ ਨਹੀਂ ਮੈਂ ਸੋਚਿਆ ਸ਼ਾਇਦ ਤੂੰ ਮੇਰੇ ਨਾਲ ਗੁ੍ਨਸੇ ਹਾਂ” ਸੋ ਇਥੇ ਸਵਾਲ ਇਹ ਉਠਦਾ ਹੈ, ਕਿ ਇਕ ਸਤਕਾਰ ਯੋਗ ਗਿਆਨੀ, ਜਿਸ ਤੇ ਉਪਰ ਕਿਸੀ ਬੀਬੀ ਨੇ ਉਸ ਨੂੰ ਕਿਸ ਕਰਣ ਦਾ ਇਲਜ਼ਾਮ ਲਗਾਇਆ ਹੋਵੇ, ਉਹ ਉਸ ਬੀਬੀ ਦੀ ਉਡੀਕ ਕਿਉਂ ਕਰਦਾ ਸੀ? ਇਕ ਨਿਰਦੋਸ਼ ਬੰਦਾ ਇੰਝ ਕਿਉਂ ਪੁਛੇਗਾ ਕਿ “ਤੂੰ ਮੇਰੇ ਨਾਲ ਗ੍ਨੁਸੇ ਸੀ”

ਗਿਆਨੀ ਠਾਕੁਰ ਸਿੰਘ ਦੀ ਜਦੋਂ ਇੰਟਰਵਿਊ ਲਈ ਗਈ, ਤਾਂ ਉਹਨਾਂ ਨੇ ਕਿਹਾ ਕਿ “ਮੈਂ ਕਿਸੇ ਮਹਾਪੁਰਖ ਦੇ ਨਾਲ ਬੈਠਾ ਸੀ ਇਸ ਕਰ ਕੇ ਬੀਬੀ ਨਾਲ ਚੰਗੀ ਤਰਾਂ ਗਲ ਨਹੀਂ ਕਰ ਸਕਿਆ”[ ਪਰ ਇਸ ਵੀਡੀਉ ਵਿਚ ਉਹ ਕਹਿੰਦੇ ਨੇ ਕਿ ਉਹ ਸੰਗਤ ਵਿਚ ਬੈਠੇ ਸਨ (੧:੩੯) ਅਪਣੀ ਇੰਟਰਵਿਊ ਦੇ ਵਿਚ ਉਹ ਕਹਿੰਦੇ ਨੇ ਕਿ ਮਹਾਪੁਰਖ ਉਹਨਾਂ ਨੂੰ ਅਖਾਂ ਕਢ ਰਹੇ ਸਨ[ ਘੂਰ ਕੇ ਦੇਖ ਰਹੇ ਸਨ ਅਤੇ ਫੋਨ ਬੰਦ ਕਰਨ ਲਈ ਇਸ਼ਾਰਾ ਕਰ ਰਹੇ ਸਨ[ ਪਰ ਬੀਬੀ ਨਾਲ ਹੋਈ ਗਲਬਾਤ ਤੋਂ ਇੰਝ ਲਗਦਾ ਹੈ ਕਿ ਗਿਆਨੀ ਠਾਕੁਰ ਸਿੰਘ ਕਾਫੀ ਆਰਾਮਦੇਹ ਮਜਾਜ਼ ਵਿਚ ਸਨ[ ਆਮਤੋਰ ਤੇ ਅਗਰ ਕੋਈ ਇੰਨਸਾਨ ਸੰਗਤ ਦੇ ਵਿਚ ਬੈਠਾ ਹੋਵੇ ਤਾਂ ਫੋਨ ਉਠਾਉਂਦਾ ਉਸ ਵਕਤ ਠੀਕ ਨਹੀਂ ਲਗਦਾ[ ਨਾਲੇ ਜੇ ਵਾਕਿਆ ਹੀ ਕੋਈ ਕਿਸੇ ਮਹਾਪੁਰਖ ਦੇ ਨਾਲ ਬੈਠਾ ਹੋਵੇ ਤਾਂ ਫੋਨ ਉਠਾੳਂਦਿਆਂ ਹੀ ਇਹ ਕਹਿ ਦੇਣਾ ਕਿ, ਮੈ ਥੋੜਾ ਰੁਝਿਆਂ, ਹੋਇਆ ਹਾਂ ਇੰਨਾਂ ਵੀ ਔਖਾ ਨਹੀਂ[

ਬੀਬੀ ਆਪਣੀ ਸਮ੍ਨਸਿਆ ਦਾ ਵੀ ਜ਼ਿਕਰ ਕਰਦੀ ਹੈ, ਪਰ ਇਸ ਮਾਮਲੇ ਵਿਚ ਵੀ ਗਿਆਨੀ ਠਾਕੁਰ ਸਿੰਘ ਕੋਈ ਵੀ ਸਲਾਹ ਯਾਂ ਸਹਿਯੋਗ ਦੀ ਪੇਸ਼ਕਸ਼ ਨਹੀਂ ਕਰਦੇ[ ਫਿਰ ਬੀਬੀ ਇਕ ਘਟਨਾਂ ਦੀ ਗਲ ਕਰਦੀ ਹੈ, ਜਿਸ ਨੂੰ ਉਹ ਭੁਲਣ ਦੀ ਕੋਸ਼ਿਸ਼ ਕਰ ਰਹੀ ਹੈ (੩:੧੫) ਗਿਆਨੀ ਠਾਕੁਰ ਸਿੰਘ ਬੀਬੀ ਦੀ ਇਹ ਗਲ ਹ੍ਨਸ ਕੇ ਟਾਲ ਦਿੰਦੇ ਨੇ ਇਹ ਕਹਿ ਕੇ ਕਿ ਅਕਸਰ ਲੋਕਾਂ ਨੂੰ ਏਵੈਂ ਹੀ ਵਹਿਮ ਹੋ ਜਾਂਦਾ ਹੈ[

ਫਿਰ ੪:੦੪ ਗਿਆਨੀ ਠਾਕੁਰ ਸਿੰਘ ਕਹਿੰਦੇ ਨੇ ਕਿ “ਤੇਰਾ ਕੋਈ ਪਿਛਲਾ ਕਰਮ ਅਗੇ ਆ ਗਿਆ” ਅਸੀਂ ਇਸ ਅਜੀਬ ਬਿਆਨ ਬਾਰੇ ਵੀ ਸਵਾਲ ਕਰਦੇ ਹਾਂ, ਕਿ ਪ੍ਰਭਾਵ ਸਾਰਾ ਕੁਝ ਪਿਛਲੇ ਕਰਮਾਂ ਕਰ ਕੇ ਹੋਇਆ? ਇੰਝ ਲਗਦਾ ਹੈ ਕਿ ਗਿਆਨੀ ਠਾਕੁਰ ਸਿੰਘ ਅਪਣੀਆਂ ਹਰਕ੍ਨਤਾਂ ਦਾ ਦੋਸ਼ ਬੀਬੀ ਦੇ ਪਿਛਲੇ ਕਰਮਾਂ ਤੇ ਲਗਉਣਾਂ ਚਾਹੰਦੇ ਨੇ[ ਉਹ ਫਿਰ ਇਹ ਵੀ ਕਹਿੰਦੇ ਨੇ ਕਿ ਕਦੇ ਕੋਈ ਸੋਚ ਹੀ ਬੰਦੇ ਦੀ ਇਸ ਤਰਾਂ ਦੀ ਬਣ ਜਾਂਦੀ ਹੈ, ਤੇ ਹੁਣ ਉਸ ਗ੍ਨਲ ਨੂੰ ਭੁਲ ਜਾ, ਪਾਠ ਕਰਿਆ ਕਰ ਅਤੇ ਕਥਾ ਸੁਣਿਆ ਕਰ, ਇਸ ਤੋ ਇਲਾਵਾ ਗਿਆਨੀ ਠਾਕੁਰ ਸਿੰਘ ਇਹ ਵੀ ਕਹਿੰਦੇ ਨੇ ਕਿ ਉਹਦੇ ਦਿਮਾਗ ਵਿਚ ਹੀ ਹੈ[ ਅਗਰ ਯਕੀਨਨ ਬੀਬੀ ਦੀ ਦਿਮਾਗ ਦੀ ਹਾਲਤ ਠੀਕ ਨਹੀਂ ਹੈ ਤਾਂ ਫਿਰ ਗਿਆਨੀ ਠਾਕੁਰ ਸਿੰਘ ਇੰਝ ਕਿਉਂ ਕਹਿੰਦੇ ਨੇ ਬੀਬੀ ਨੂੰ ਕਿ ਪਰਸੋਂ ਫੋਨ ਕਰੀਂ? ਉਹ ਬੀਬੀ ਦੀ ਦਿਮਾਗੀ ਹਾਲਤ ਬਾਰੇ ਕਿਸੇ ਪਰਿਵਾਰ ਦੇ ਜੀਅ ਨਾਲ ਕਿਉਂ ਨਹੀਂ ਸੰਪਰਕ ਕਰਦੇ?

੪:੨੪ ਗਿਆਨੀ ਠਾਕੁਰ ਸਿੰਘ ਕਹਿੰਦੇ ਨੇ ਕਿ “ਮੈਂ ਕਿਸੇ ਪ੍ਰੋਗਰਾਮ ਤੇ ਆਇਆ ਹੋਇਆ ਹਾਂ, ਤੇ ਤੂੰ ਮੈਨੂੰ ਦੋ ਦਿਨ ਬਆਦ ਫੋਨ ਕਰੀ” ਉਹ ਇਹ ਗਲ ਸਿਰਫ ਉਹਦੋ ਕਹਿੰਦੇ ਨੇ ਜਦੋਂ ਬੀਬੀ ਉਹਨਾਂ ਨੂੰ ਮਜਬੂਰ ਕਰਦੀ ਹੈ ਇਸ ਘਟਨਾਂ ਬਾਰੇ ਗਲ ਕਰਣ ਲਈ, ਨਹੀਂ ਤਾਂ ਇਸ ਗਲ ਤੋਂ ਪਹਿਲਾਂ ਤਾਂ ਗਿਆਨੀ ਜੀ ਕਾਫੀ ਹ੍ਨਸ-ਮ੍ਨਖ ਤਰੀਕੇ ਵਿਚ ਗਲ-ਬਾਤ ਕਰ ਰਹੇ ਨੇ[

੫:੦੦ ਬੀਬੀ ਫਿਰ ਪੁਛ੍ਨਦੀ ਹੈ “ਆਪਣੇ ਦਿਲੋ ਸ੍ਨਚੀ ਦ੍ਨਸੋ, ਆਪਣੀ ਧੀ ਨੂੰ ਵੀ ਇਦਾਂ ਹੀ ਬੁ੍ਨਲਾਂ ਤੇ ਕ੍ਨਿਸ ਕਰਦੇ ਹੋਂ, ਜ੍ਨਿਦਾ ਮੈਨੂੰ ਕਰਦੇ ਸੀ?” ਫਿਰ ਗਿਆਨੀ ਠਾਕੁਰ ਸਿੰਘ ਹ੍ਨਸ ਕੇ ਕਹਿੰਦੇ ਨੇ “ਨਹੀਂ ਨਹੀਂ, ਕੁ੍ਨਝ ਵੀ ਨਹੀਂ ਸੀ ਹੋਇਆ” ਸਾਨੂੰ ਨਹੀਂ ਲਗਦਾ ਕਿ ਸ੍ਨਿਖ ਕੌਮ ਅਤੇ ਵਿਸ਼ਵ ਭਰ ਵਿਚ ਮਸ਼ਹੂਰ ਸ਼ਖਸੀਅਤ ਇਸ ਤਰਾਂ ਦਾ ਜਵਾਬ ਦਿੰਦਾ ਹੈ, ਸਾਨੂੰ ਮਹਿਸੂਸ ਹੁੰਦਾ ਹੈ ਕਿ ਕੋਈ ਨਿਰਦੋਸ਼ ਇਨਸਾਨ ਦੇ ਉਪਰ ਅਗਰ ਕੋਈ ਅਜਿਹਾ ਇਲਜ਼ਾਮ ਲਗਾਏ, ਚਾਹੇ ੳੇੁਹ ਉਸ ਵਕਤ ਇ੍ਨਕਲਾ ਹੁੰਦਾ ਤੇ ਚਾਹੇ ਕਿਸੇ ਮਹਾਪੁਰਖ ਦੇ ਨਾਲ, ਅਜਿਹੇ ਖਤਰਨਾਕ ਦੇਸ਼ ਦਾ ਉਹ ਇਨਸਾਨ ਵਿਰੋਧ ਕਰਦਾ ਹੈ[

ਅਸੀਂ ਬੀਬੀ ਦਾ ਫੋਨ ਚੈਕ ਕੀਤਾ ਅਤੇ ਇਹ ਗਲ ਦ੍ਨਸ ਸਕਦੇ ਹੈ ਕਿ ਦੋ ਦਿਨ ਬਆਦ ਬੀਬੀ ਨੇ ਗਿਆਨੀ ਠਾਕੁਰ ਸਿੰਘ ਨੂੰ ਕਈ ਵਾਰ ਫੋਨ ਕਰਣ ਦਾ ਯਤਨ ਕੀਤਾ[ ਨਾ ਹੀ ਗਿਆਨੀ ਠਾਕੁਰ ਸਿੰਘ ਨੇ ਫੋਨ ਉਠਾਇਆ ਅਤੇ ਨਾ ਹੀ ਵਾਪਸ ਕਾਲ ਕੀਤੀ[

੪. ਗਿਆਨੀ ਠਾਕੁਰ ਸਿੰਘ ਦੇ ਜਵਾਬ ਦਾ ਵਿਸ਼ਲੈਸ਼ਣ

ਆੳ ਹੁਣ ਆਪਾਂ ਗਿਆਨੀ ਠਾਕੁਰ ਸਿੰਘ ਦੀ ਬਣਾਈ ਗਈ ਵੀਡੀਉ ਦਾ ਵਿਸ਼ਲੈਸ਼ਣ ਕਰਦੇ ਹਾਂ[ 

ਸਭ ਤੋ ਪਹਿਲਾ ਇਸ ਵੀਡੀਉ ਦੇ ਵਿਚ ਅਸੀਂ ਦੇਖ ਸਕਦੇ ਹਾਂ ਕਿ ਗਿਆਨੀ ਠਾਕੁਰ ਸਿੰਘ ਦੀ ਗਲ ਕਰਦੇ ਵਕਤ, ਬਾਰ-ਬਾਰ ਉਪਰ ਨੂੰ ਅਤੇ ਇਕ ਪਾਸੇ ਵਲ ਨੂੰ ਅਖਾਂ ਜਾਂਦੀਆਂ ਨੇ[ ਅਸੀਂ ਗਿਨਿਆ, ਘਟ-ਤੋਂ ਘਟ ਅ੍ਨਠ ਵਾਰੀ ਇਸ ਤਰਾਂ ਹੁੰਦਾ ਹੈ[ ਅਸੀਂ ਪੁਲਿਸ ਡਿਡੇਕਟਿਵ ਕੋਲੋਂ ਸਲਾਹ ਲਈ ਜਿਸ ਨੇ ਸਾਨੂੰ ਇਸ ਗਲ ਦੀ ਜਾਣਕਾਰੀ ਦ੍ਨਿਤੀ ਕਿ ਝੂ੍ਨਠ ਬੋਲਣ ਵਕਤ ਵਿਅਕਤੀ ਦਾ ਇਕ ਖਾਸ ਆਕਾਰ ਹੈ, ਕਿ ਉਹ ਉਪਰ ਨੂੰ ਅਤੇ ਇਕ ਪਾਸੇ ਨੂੰ ਵੇਖਦਾ ਹੈ[

ਇੰਟਰਵਿਊ ਦੀ ਸ਼ੁਰੂਆਤ ਇਸ ਤਰਾਂ ਹੁੰਦੀ ਹੈ[ਗਿਆਨੀ ਠਾਕੁਰ ਸਿੰਘ ਕਹਿੰਦੇ ਨੇ ਕਿ ਕੁਝ ਲੋਕ ਉਹਨਾਂ ਦਾ ਫਾਇਦਾ ਉਠਾੳਣ ਦੀ ਕੋਸ਼ਿਸ਼ ਕਰ ਰਹੇ ਨੇ[ ਸਭ ਤੋਂ ਪਹਿਲੀ ਗਲ ਇਥੇ ਸਾਫ ਜ਼ਾਹਿਰ ਹੈ ਕਿ ਗਿਆਨੀ ਠਾਕੁਰ ਸਿੰਘ ਇਸ ਗ੍ਨਲ ਤੋਂ ਇੰਕਾਰ ਨਹੀ ਕਰਦੇ ਕਿ ਵੀਡੀਉ ਵਿਚ ਉਹਨਾਂ ਦੀ ਹੀ ਆਵਾਜ਼ ਹੈ[ ਉਹ ਆਪਣੇ ਜਵਾਬ ਵਿਚ ਕਹਿੰਦੇ ਨੇ ਕਿ ਉਹ ਚੰਗੀ ਤਰਾਂ ਗਲ ਨਹੀ ਕਰ ਸਕਦੇ ਕਿੳੇੁਂਕਿ ਉਹ ਸੰਗਤ ਵਿਚ ਬੈਠੇ ਸਨ[ ਪਰ ਜਦ ਤਕ ਘਟਨਾਂ ਦਾ ਜਿਕਰ ਨਹੀਂ ਹੁੰਦਾ ਗਿਆਨੀ ਠਾਕੁਰ ਸਿੰਘ ਬਿਲਕੁਲ ਠੀਕ-ਠਾਕ ਬੋਲ ਰਹੇ ਨੇ[ ਉਹ ਇਹ ਵੀ ਕਹਿੰਦੇ ਨੇ ਕਿ ਉਹਨਾਂ ਨੇ ਖੁਦ ਬੀਬੀ ਨੂੰ ਕਿਹਾ ਕਿ ਉਹ ਦੋ ਦਿਨ ਬਆਦ ਫੋਨ ਕਰੇ, ਪਰ ਇਹ ਗਲ ਗਿਆਨੀ ਠਾਕੁਰ ਸਿੰਘ ਦ੍ਨਸਣੀ ਭੁਲ ਜਾਂਦੇ ਨੇ ਕਿ ਜਦੋਂ ਬੀਬੀ ਨੇ ਦੋ ਦਿਨ ਬਆਦ ਫੋਨ ਕੀਤਾ ਤਾਂ ਆਪਣਾ ਫੋਨ ਨਹੀਂ ਚੁਕਿਆ[ ਅਸੀ ਹਝੇ ਤਕ ਇਸ ਗਲ ਤੋਂ ਹੈਰਾਨ ਹਾਂ ਕਿ ਗਿਆਨੀ ਠਾਕੁਰ ਸਿੰਘ ਨੇ ਆਪ ਕਿੳਂ ਨਹੀ ਬੀਬੀ ਨੂੰ ਫੋਨ ਕੀਤਾ ਅਪਣੀ ਬੇਗੁਨਾਹੀ ਸਾਬਿਤ ਕਰਣ ਵਾਸਤੇ?[

੨:੧੬ ਗਿਆਨੀ ਠਾਕੁਰ ਸਿੰਘ ਕਹਿੰਦੇ ਨੇ ਕਿ ੳਹਨਾਂ ਨੇ ਬੀਬੀ ਨੂੰ “ਪਿਆਰ” ਦਿਤਾ ਇਕ ਬਜ਼ੁਰਗ ਹੋਣ ਦੇ ਨਾਂਤੇ[ ਸਵਾਲ ਉਠ੍ਨਦਾ ਹੈ ਕਿ ਕਿਸ ਕਿਸਮ ਦਾ “ਪਿਆਰ” ਦਿਤਾ ਗਿਆ ਸੀ[ ਇਹ ਗਲ ਤਾਂ ਸਪ੍ਨਸ਼ਟ ਕੀਤੀ ਜਾਂਦੀ ਹੈ ਕਿ “ਪਿਆਰ” ਦਿਤਾ ਗਿਆ ਸੀ, ਪਰ ਇਸ ਗਲ ਤੋ ਇੰਕਾਰ ਕੀਤਾ ਜਾਂਦਾ ਹੈ ਕਿ ਬੁਲਾਂ ਤੇ ਕਿਸ ਮੰਗੀ ਸੀ[

੨:੨੭ ਗਿਆਨੀ ਠਾਕੁਰ ਸਿੰਘ ਕਹਿੰਦੇ ਨੇ ਕਿ ਇਹ ਘਟਨਾਂ ਦੋ ਸਾਲ ਪਹਿਲਾਂ ਬੀਤੀ, ਅਤੇ ਸਵਾਲ ਕਰਦੇ ਨੇ ਕਿ ਦੋ ਸਾਲ ਬਆਦ ਕਿਉਂ ਦੋਸ਼ ਲਗਾਇਆ ਜਾ ਰਹਾ ਹੈ?[ ਇਸ ਗਲ ਦੇ ਕਈ ਕਾਰਨ ਹੋ ਸ੍ਨਕਦੇ ਨੇ, ਸ਼ਰਮ, ਮਾਨਸਿਕ ਦੁਰਵਿਹਾਰ[
ਗਿਆਨੀ ਠਾਕੁਰ ਸਿੰਘ ਇਥੇ ਤਕ ਦਸਦੇ ਨੇ ਕਿ ਬੀਬੀ ਨੇ ਬੇਹਦ ਸੇਵਾ ਕੀਤੀ ਅਤੇ ਉਹ ਉਸ ਤੋ ਬਹੁਤ ਪ੍ਰਸੰਨ ਹੋਏ[ ਉਹ ਇਹ ਵੀ ਕਹਿੰਦੇ ਨੇ ਕਿ ਉਹਨਾਂ ਨੇ ਪੂਰੇ ਪਰਿਵਾਰ ਨੂੰ ਪਿਆਰ ਦਿਤਾ ਪਰ ਟਤਈਮਲਾਈਨ ਦੇ ਮੁਤਾਬਿਕ ਬੀਬੀ ਨੂੰ ਇਕ੍ਨਲਿਆ ਬੈਡਰੂਮ ਵਿਚ ਬੁਲਾਇਆ ਗਅਿਾ ਸੀ[ ਇਸ ਗਲ ਤੋਂ ਜਾਹਿਰ ਹੈ ਕਿ ਪੂਰੇ ਪਰਿਵਾਰ ਨੂੰ ਨਹੀ, ਸਿਰਫ ਬੀਬੀ ਨੂੰ ਹੀ ਪਿਆਰ ਦਿਤਾ ਗਿਆ[ ਸਾਨੂੰ ਇਸ ਗਲ ਦੀ ਸਮਝ ਨਹੀਂ ਅਉਂਦੀ ਕਿ ਬੀਬੀ ਨੂੰ ਇਕਲਿਆ ਕਿਉਂ ਬੁਲਾਇਆ ਗਿਆ? ਦੋਨੋ ਪਤੀ ਪਤਨੀ ਨੂੰ ਕਿਉਂ ਨਹੀਂ?[ ਗਿਆਨੀ ਠਾਕੁਰ ਸਿੰਘ ਇਹ ਵੀ ਕਹਿੰਦੇ ਨੇ ਕਿ ਬੀਬੀ ੧ ਕਈ ਦਫਾ ਇੰਡੀਆ ਆਈ ਆਪਣੇ ਪਰਿਵਾਰ ਦੇ ਨਾਲ ਅਤੇ ਉਹਨਾਂ ਲਈ ਉਪਹਾਰ ਲੇ ਕੇ ਆਈ[ ਪਰ ਖੁਦ ਹੀ ਵੀਡੀਉ ਵਿਚ ਸਾਫ ਕਹਿੰਦੇ ਨੇ ਕਿ ੨੦੧੩ ਤੋਂ ਬਆਦ ਉਹ ਨਹੀਂ ਮਿਲੇ ਅਤੇ ਉਹਨਾਂ ਨੇ ਸੋਚਿਆ ਕਿ ਬੀਬੀ ਉਹਨਾਂ ਨਾਲ ਗੁਸੇ ਹੈ[ ਬੀਬੀ ਨੇ ਵੀ ਇਹ ਗਲ ਸਪ੍ਨਸ਼ਟ ਕੀਤੀ ਹੈ ਕਿ ਨਾਂ ਹੀ ਇਸ ਘਟਨਾਂ ਤੋਂ ਬਆਦ (ਸਿਵਾਏ ਉਹ ਇਕ ਦੀਵਾਨ ਤੇ) ਨਾਂ ਹੀ ਉਹ ਗਿਆਨੀ ਨੂੰ ਮਿਲੀ ਹੈ ਅਤੇ ਨਾ ਹੀ ਕੋਈ ਉਪਹਾਰ ਦਿਤੇ[

ਪਰ ਪੜਤਾਲ ਤੋਂ ਇਹ ਜ਼ਰੂਰ ਪਤਾ ਚਲਦਾ ਹੈ ਕਿ ਗਿਆਨੀ ਠਾਕੁਰ ਸਿੰਘ ਨੂੰ ਯਕੀਨਨ ਕਈ ਤਰਾਂ ਦੇ ਉਪਹਾਰ ਮਿਲਦੇ ਰਹਿੰਦੇ ਨੇ[ ਕਈ ਕੇਸ ਜੋ ਸਾਡੇ ਤਕ ਪਹੁੰਚੇ, ੳੇਹਨਾਂ ਤੋ ਪਤਾ ਚਲਿਆ ਹੈ ਕਿ ਗਿਆਨੀ ਠਾਕੁਰ ਸਿੰਘ ਆਪਣੇ ਸੇਵਾਦਾਰ ਨੂੰ ਸੂਚੀ ਦਿੰਦੇ ਨੇ ਜਿਸ ਵਿਚ ਸ਼ਾਮਿਲ, ਨਵੇ ਆਈ ਫੋਨ, ਬਿਨਾਂ ਬਾਵਾਂ ਵਾਲਿਆ ਜੈਕਟਾਂ ਅਤੇ ਆਪਣੀ ਪਤਨੀ ਵਾਸਤੇ ਬ੍ਰਾ ਵੀ[ ਸਾਨੂੰ ਇਹ ਵੀ ਦਸਿਆ ਗਿਆ ਹੈ ਕਿ ਗਿਆਨੀ ਠਾਕੁਰ ਸਿੰਘ ਖਾਸ ਕਰ ਵਧੀਆ ਤੋਂ ਵਧੀਆ ਦੁਕਾਨ ਦੀਆਂ ਚੀਜ਼ਾ ਹੀ ਸਵੀਕਾਰ ਕਰਦੇ ਨੇ ਅਤੇ ਹੋਰ ਪੂਜਤਯੋਗ ਦੁਕਾਨਾਂ ਦੀਆਂ ਚੀਜ਼ਾ ਨੂੰ ਮੰਨਾ ਕਰਦੇ ਨੇ[ ਸੋ ਇਹ ਉਪਹਾਰ ਵਾਲੀ ਗਲ ਵੀ ਜਰੂਰ ਮੰਨੀ ਜਾ ਸਕਦੀ ਹੈ[
੨:੫੭ ਗਿਆਨੀ ਠਾਕੁਰ ਸਿੰਘ ਇਕ ਬਹੁਤ ਹੀ ਖਤਰਨਾਕ ਇਲਜ਼ਾਮ ਲਗੳਂਦੇ ਨੇ ਕਿ ਬੀਬੀ ਨੂੰ ਚਲਾਕੀ ਦੇ ਨਾਲ ਕਿਸੀ ਹੋਰ ਜਥੇਬੰਦੀ ਜਿਸ ਦਾ ਟਕਸਾਲ ਦੇ ਨਾਲ ਵਿਰੁਧ ਹੈ ਵਲੋਂ ਫਸਾਇਆ ਗਿਆ ਹੈ[ 

ਅਸੀਂ ਬੀਬੀ ਨਾਲ ਗਲ ਕੀਤੀ ਹੈ ਅਤੇ ਇਸ ਗਲ ਦਾ ਦਆਵਾ ਦੇ ਸਕਦੇ ਹਾਂ ਕਿ ਕੋਈ ਵੀ ਪਾਰਟੀ ਯਾ ਕਿਸੇ ਵੀ ਜਥੇਬੰਦੀ ਦੇ ਨਾਲ ਕੋਈ ਵੀ ਤਾਲੂਕਾਤ ਨਹੀ ਹਨ, ਦੁਸ਼ਮਣੀ ਤਾ ਬਹੁਤ ਦੂਰ ਦੀ ਗਲ ਹੈ[ ਜਿੰਨੇ ਵੀ ਬੰਦੇ ਇਸ ਕੇਸ ਵਿਚ ਸ਼ਾਮਿਲ ਨੇ, ਕਈ ਪ੍ਰਕਾਰ ਦੀ ਸੇਵਾ ਕਰਦੇ ਨੇ ਯੂ ਕੇ ਦੀ ਖ਼ਾਲਸਾ ਸੰਗਤ ਲਈ, ਉਹਨਾਂ ਨਾਲ ਵੀਚਾਰ ਕਰਣ ਤੋਂ ਬਆਦ ਸਾਫ ਜ਼ਾਹਿਰ ਹੈ ਕਿ ਉਹ ਕਈ ਟਕਸਾਲੀ ਸ਼ਕਸੀਅਤਾਂ ਨੂੰ ਵੀ ਪੂਰਾ ਸਤਕਾਰ ਦਿੰਦੇ ਨੇ ਜਿੰਨਾ ਵਿਚ ਬਾਬਾ ਗੁਰਬਚਨ ਸਿੰਘ, ਬਾਬਾ ਸੁੰਦਰ ਸਿੰਘ, ਭਗਤ ਜੀ, ਸੰਤ ਜਰਨੈਲ ਸਿੰਘ, ਸੰਤ ਕਰਤਾਰ ਸਿੰਘ ਅਤੇ ਹੋਰ ਵੀ ਕਈ ਸ਼ਾਮਿਲ ਹਨ[ ਇਸ ਕਰਕੇ ਇਹ ਜਿਹੜਾ ਇਲਜ਼ਾਮ ਗਿਆਨੀ ਠਾਕੁਰ ਸਿੰਘ ਵਲੋਂ ਲਗਾਇਆ ਗਿਆ ਹੈ ਇਹ ਬਹੁਤ ਹੀ ਖਤਰਨਾਕ ਅਤੇ ਫੁ੍ਨਟ ਪਾਉਣ ਵਾਲਾ ਹੈ[ ਇੰਝ ਲਗਦਾ ਹੈ ਕਿ ਗਿਆਨੀ ਠਾਕੁਰ ਸਿੰਘ ਟਕਸਾਲ ਵਾਲਿਆਂ ਨੂੰ ਆਪਣੇ ਪ੍ਨਖ ਕਰਣ ਦੀ ਕੋਸ਼ਿਸ਼ ਕਰ ਰੇਹੇ ਨੇ ਇਕ ਕਲਪਨਿਕ ਦੁਸ਼ਮਣ ਪੈਦਾ ਕਰ ਕੇ[ ਅਸੀਂ ਕਈ ਸਤਕਾਰ ਯੋਗ ਟਕਸਾਲਿਆਂ ਨਾਲ ਵੀ ਗਲ-ਬਾਤ ਕੀਤੀ ਹੈ[ ਇਥੇ ਯੂ ਕੇ ਵਿਚ ਵੀ ਅਤੇ ਗਿਆਨੀ ਠਾਕੁਰ ਸਿੰਘ ਦੇ ਆਪਣੇ ਸ਼ਹਿਰ ਪਟਿਆਲਾ ਵਿਚ ਵੀ[ ਇਹ ਗਲਬਾਤ ਤੋਂ ਪਤਾ ਚਲਿਆ ਹੈ ਕਿ ਗਿਆਨੀ ਠਾਕੁਰ ਸਿੰਘ ਨੂੰ ਟਕਸਾਲ ਵਲੋਂ ਵੀ ਇੰਨਾ ਸਹਿਯੋਗ ਨਹੀਂ ਹੈ ਜਿੰਨਾ ਨਾਲ ਸਾਡੀ ਗਲ ਬਾਤ ਹੋਈ, ਉਹਨਾਂ ਦੀ ਰਾਇ ਵਿਚ ਗਿਆਨੀ ਠਾਕੁਰ ਸਿੰਘ ਆਪਣੀ ਕਥਾਂ ਦੇ ਵਿਚ “ਗ੍ਨਪਾਂ ਮਾਰਦੇ ਨੇ”[

ਪਰ ਅਵਸੋਸ, ਕੋਈ ਅਗੇ ਹੋ ਕੇ ਬਿਆਨ ਦੇਣ ਵਾਸਤੇ ਰਾਜੀ ਨਹੀਂ[ ਜਿਆਦਾਤਾਰ ਸਭ ਨੂੰ ਆਪਣੇ-ਆਪਣੇ ਜਥੇ ਦੀ ਇਜ਼ਤ ਦਾ ਜਿਆਦਾ ਫਿਕਰ ਸੀ[ ਅਸੀ ਇਥੇ ਇਕ ਵਾਰ ਫਿਰ ਦੋਹਰਾਵਾਂਗੇ ਕਿ ਇਥੇ ਟਕਸਾਲ ਦੀ ਇਜ਼ਤ ਨੂੰ ਕਿਸੇ ਵੀ ਤਰਾਂ ਦਾ ਖਤਰਾ ਨਹੀ ਹੈ[ ਇਹ ਦੋਸ਼ ਸਿਰਫ ਇਕ ਵਿਅਕਤੀ ਤੇ ਲਗਾਇਆ ਗਿਆ ਹੈ ਪੂਰੀ ਕਮਯੂਨਿਟੀ ਤੇ ਨਹੀਂ[ ਅਗਰ ਕਿਸੇ ਕੋਲ ਵੀ ਕੋਈ ਹੋਰ ਵੀ ਸਬੂਤ ਹਨ ਯਾਂ ਇਸ ਤਰਾਂ ਦਾ ਅਨੁਭਵ, ਯਾਂ ਫਿਰ ਇਸੇ ਤਰਾਂ ਦੀ ਕੋਈ ਹੋਰ ਘਟਨਾਂ ਬਾਰੇ ਪਤਾ ਹੋਵੇ ਯਾਂ ਗਿਆਨੀ ਠਾਕੁਰ ਸਿੰਘ ਨੂੰ ਜਾਤੀ ਤੋਰ ਤੇ ਜਾਣਦੇ ਹੋਣ ਤਾਂ ਅਗੇ ਹੋ ਕੇ ਬਿਆਨ ਦਿਉ[

ਸਾਰੇ ਸਬੂਤ ਦੇਖਣ ਤੋਂ ਬਆਦ ਇਕ ਹੋਰ ਗਲ[ ਸਕਾਟਲੈਂਡ ਦੇ ਵਿਚ ਗਿਆਨੀ ਠਾਕੁਰ ਸਿੰਘ ਕਹਿੰਦੇ ਨੇ ਕਿ ਬੀਬੀ ਦੀ ਮਾਨਸਿਕ ਸਹਿਤ ਠੀਕ ਨਹੀਂ ਹੈ ਅਤੇ ਈਸਟ ਲੰਡਨ ਵਿਛ ਕਹਿੰਦੇ ਨੇ ਕਿ ਕਿਸੇ ਜਥੇਬੰਦੀ ਨੇ ਬੀਬੀ ਨੂੰ ਚਲਾਕੀ ਦੇ ਨਾਲ ਫਸਾਇਆ ਹੈ[ ਇਹ ਬਦਲਦੀ ਕਹਾਣੀ ਸਾਨੂੰ ਗਿਆਨੀ ਠਾਕੁਰ ਸਿੰਘ ਦੇ ਚਰਿਤਰ ਤੇ ਭਰੋਸਾ ਨਹੀਂ ਕਰਣ ਦਿੰਦੀ[

੩:੦੮ ਇਥੇ ਗਿਆਨੀ ਠਾਕੁਰ ਸਿੰਘ ਕਹਿੰਦੇ ਨੇ ਕਿ ਕੋਈ ਜਥਾ ਜਿਸ ਦੀ ਗਿਆਨੀ ਨਾਲ ਦੁਸ਼ਮਣੀ ਹੈ, ਵਾਲਿਆਂ ਨੇ ਵੀਡੀਉ ਫੈਲਾਈ ਹੈ[ ਅਸੀਂ ਚੈਕ ਕੀਤਾ ਹੈ, ਪਹਿਲੀ ਗਲ ਤਾਂ ਇਹ ਵੀਡੀਉ ਬਹੁਤਿਆਂ ਨਾਲ ਸਾਂਝੀ ਹੀ ਨਹੀਂ ਸੀ ਕੀਤੀ ਗਈ, ਸੇਵਾਦਾਰ ੧ ਨੂੰ ਜਦੋਂ ਮਿਲਣ ਗਏ ਸੀ ਉਹਦੋਂ ਜਰੂਰ ਨਾਲ ਲੇ ਕੇ ਗਏ ਸੀ[

੩:੧੭ ਇਥੇ ਗਿਆਨੀ ਠਾਕੁਰ ਸਿੰਘ ਕਹਿੰਦੇ ਨੇ ਕਿ ਨਕਲੀ ਵੀਡੀਉ ਬਣਾਈ ਗਈ ਹੈ “ਕਟਿੰਗ ਕੁਟਿੰਗ ਕਰਕੇ” ਅਸੀ ਇਹ ਵੀ ਚੈਕ ਕੀਤਾ ਹੈ, ਅਤੇ ਇਸ ਗਲ ਦਾ ਦਆਵਾ ਦੇ ਸਕਦੇ ਹਾਂ ਕਿ ਕੋਈ ਕਟਿੰਗ ਨਹੀ ਕੀਤੀ ਗਈ ਸਿਵਾਏ ਬੀਬੀ ਦਾ ਨਾਮ ਅਤੇ ਮੂੰਹ ਛਪਾਉਣ ਲਈ[ ਅਸੀ ਇਥੇ ਤਕ ਕਿ ਬੀਬੀ ਦਾ ਫੋਨ ਦਾ ਬਿਲ ਵੀ ਚੈਕ ਕੀਤਾ ਹੈ[

੩:੨੮ ਇਥੇ ਗਿਆਨੀ ਠਾਕੁਰ ਸਿੰਘ ਕਹਿੰਦੇ ਨੇ ਕਿ ਉਹ ਇਕ ਜਿੰਮੇਵਾਰ ਅਤੇ ਸਤਕਾਰ ਯੋਗ ਆਦਮੀ ਨੇ ਜਿਸ ਨੂੰ ਦੁਨੂੀਆਂ ਭਰ ਵਿਚ ਜਾਣਿਆ ਮਾਣਿਆ ਜਾਂਦਾ ਹੈ ਅਤੇ ਉਹਨਾਂ ਦੀ ਬੇਗੁਨਾਹੀ ਦਾ ਸਬੂਤ ਇੰਨਾ ਹੀ ਕਾਫੀ ਹੈ[ ਸਾਨੂੰ ਤਾਂ ਇਹ ਗਲ ਸੁਣਕੇ ਹੈਰਾਨੀ ਹੁੰਦੀ ਹੈ ਕਿ ਇਕ ਗੁਰਮੁਖ ਆਪਣੀ ਉਸਤ੍ਨਤ ਖੁਦ ਨਹੀ ਕਰਦਾ ਅਤੇ ਇਕ ਅਪਰਾਧੀ ਆਪਣੇ ਆਪ ਨੂੰ ਅਨੈਤਿਕ ਨਹੀ ਕਹਿੰਦਾ[ ਆਦਾਲਤ ਦੇ ਵਿਚ ਇਹ ਗ੍ਨਲਾਂ ਕੋਈ ਮਾਇਨੇ ਨਹੀ ਰ੍ਨਖਦੀਆਂ[ ਅਸੀ ਕਈ ਲੋਕਾਂ ਨਾਲ ਗਲ ਕੀਤੀ ਹੈ ਜੋ ਗਿਆਨੀ ਠਾਕੁਰ ਸਿੰਘ ਨੂੰ ਜਾਣਦੇ ਨੇ ਅ੍ਨਧੇ ਉਹਨਾਂ ਨੂੰ ਚੌਕੀਂ ਤੇ ਬਿਠਾਈ ਬੇਠੇ ਨੇ ਤੇ ਬਾਕੀ ਦੇ ਉਹਨਾਂ ਨੂੰ ਬਿਲਕੁਲ ਹੀ ਪਸੰਦ ਨਹੀ ਕਰਦੇ ਉਹਨਾਂ ਦਾ ਗਿਫਟ ਅਤੇ ਪੈਸਾ ਇਕ੍ਨਠਾ ਕਰਣ ਕਰਕੇ[

ਗੁਰਮਤ ਪਾਸੋਂ ਦੇਖਿਆ ਜਾਏ ਤਾਂ ਅਸੀ ਇਕ ਗੁਰੂ ਸਿਵਾਏ ਤੋਂ ਕਿਸੇ ਤੇ ਵੀ ਯਕੀਨ ਨਹੀ ਕਰਦੇ[ ਗੁਰੁ ਤੋਂ ਇਲਾਵਾ ਕੋਈ ਵੀ ਪੂਰਨ ਨਹੀ ਹੈ[ ਇਤਿਹਾਸ ਇਸ ਗਲ ਦਾ ਗਵਾਹ ਹੈ, ਕਈ ਸਾਕੀਆਂ ਹਨ ਜਿਥੇ ਗੁਰੁ ਦੇ ਨਜ਼ਦੀਕੀ, ਖੁਦ ਗੁਰੁ ਦੇ ਹ੍ਨਥੀ ਪਾਲੇ ਹੋਏ ਭੁਲਣਹਾਰ ਨੇ[ ਭਾਈ ਜੋਗਾ ਸਿੰਘ ਨੂੰ ਹੀ ਲੇ ਲਵੋ ਉਦਾਹਰਨ ਦੀ ਤੌਰ ਤੇ[

੩:੩੮ ਗਿਆਨੀ ਠਾਕੁਰ ਸਿੰਘ ਕਹਿੰਦੇ ਨੇ ਉਹ ਇਕ ਉ੍ਨਚਾ ਜੀਵਨ ਬਤੀਤ ਕਰਣ ਵਾਲੇ ਇੰਨਸਾਨ ਹਨ[ ਇਨਵੈਸਟਿਗੇਸ਼ਨ ਦੋਰਾਨ ਅਸੀ ਕਈ ਗੁਰਸ੍ਨਿਖਾਂ ਨਾਲ ਗਲ ਕੀਤੀ ਜਿੰਨਾਂ ਨੇ ਗਿਆਨੀ ਠਾਕੁਰ ਸਿੰਘ ਦੀ ਮਹਿਮਾਨ ਨਿਵਾਜ਼ੀ ਕੀਤੀ, ਸਾਨੂੰ ਦਸਿਆ ਗਿਆ ਕਿ ਉਹ ਅੰਮ੍ਰਿਤ ਵੇਲਾ ਘ੍ਨਟ ਹੀ ਕਰਦੇ ਨੇ ਅਤੇ ਕਈ ਵਾਰ ਉਹਨਾਂ ਨੂੰ ੭:੦੦ ਵਜੇ ਤੋਂ ਬਆਦ ਨੀਂਦ ਤੋਂ ਜਾਗਦੇ ਦੇਖਿਆ ਗਿਆ[ ਜਦੋਂ ਇਸ ਬਾਰੇ ਪੁਛਿਆ ਗਿਆ ਤਾਂ ਗਿਆਨੀ ਠਾਕੁਰ ਸਿੰਘ ਕਹਿੰਦੇ ਨੇ ਕਿ ਮਹਾਪੁਰਖਾਂ ਦਾ ਵਰਦਾਨ ਹੈ ਉਹਨਾਂ ਤੇ ਕਿ, ਉਹ ਸਿਰਫ ਕਥਾ ਵਲ ਧਿਆਨ ਦੇਣ ਅਤੇ ਉਹਨਾਂ ਨੂੰ ਨਿਤਨੇਮ ਕਰਣ ਦੀ ਲੋੜ ਨਹੀਂ[

੩:੪੫ ਇਕ ਵਾਰ ਫਿਰ ਗਿਆਨੀ ਠਾਕੁਰ ਸਿੰਘ ਕਹਿੰਦੇ ਨੇ ਕਿ ਉਹਨਾਂ ਨੇ, “ਉਹਨਾਂ ਨੂੰ” ਪਿਆਰ ਦ੍ਨਿਤਾ (ਪਰ ਕਮਰੇ ਦੇ ਵਿਚ ਤਾ ਸਿਰਫ ਬੀਬੀ ਸੀ) ਜਿਵੇ ਇਕ ਬ੍ਨਚੇ ਨੂੰ ਦ੍ਨਿਤਾ ਜਾਂਦਾ ਹੈ[ ਇਸ ਤੋਂ ਅਗੇ ਅਸੀ ਜਾਨਣਾ ਚਾਹਾਂਗੇ ਕਿ ਇਕ ਬ੍ਨਚੇ ਨੂੰ ਪਿਆਰ ਕਿਸ ਪ੍ਰਕਾਰ ਦ੍ਨਿਤਾ ਜਾਂਦਾ ਹੈ, ਅਤੇ ਬੀਬੀ ਇਕ ਛੋਟਾ ਬ੍ਨਚਾ ਤਾਂ ਹੈ ਨਹੀ, ਅਤੇ ਸਾਡੀ ਸੋਚ ਹੈ ਕਿ ਨਾਂ ਹੀ ਇਕ ਛੋਟੇ ਬ੍ਨਚੇ ਦੀ ਤਰਾਂ ਦਾ ਵਿਹਾਰ ਉਸ ਦੇ ਨਾਲ ਕੀਤਾ ਜਾਣਾ ਚਾਹੀਦਾ ਹੈ[ ਦਸਮ ਗ੍ਰੰਥ ਦੇ ਚਰਿਤਰ ਸਾਨੂੰ ਸ੍ਨਿਖਉਂਦੇ ਨੇਆਪਣੇ ਆਪ ਨੂੰ ਅਜਿਹੀ ਸਥਿਤੀ ਦੇ ਵਿਚ ਪਾਉਣਾ ਹੀ ਨਹੀ ਚਾਹੀਦਾ[ ਇ੍ਨਕਲਿਆ ਇਕ ਬੈਡਰੂਮ ਦੇ ਵਿਚ ਇਕ ਵਿਆਹਤਾ ਔਰਤ ਦੇ ਨਾਲ, ਚਾਹੇ ਕੋਈ ਵੀ ਕਿਉਂ ਨਾ ਹੋਵੇ[ ਬੀਬੀ ਅਨੂੰਪ ਕੌਰ ਦਾ ਸਾਕਾ ਇਹ ਗਲ ਚੰਗੀ ਤਰਾਂ ਸਾਬਤ ਕਰਦਾ ਹੈ[

੩:੫੭ ਗਿਆਨੀ ਠਾਕੁਰ ਸਿੰਘ ਕਹਿੰਦੇ ਨੇ ਕਿ ਸੰਗਤਾ ਨੂੰ ਮਨਣਾ ਨਹੀ ਚਾਹੀਦਾ ਕਿ ਉਹ ਇਸ ਤਰਾਂ ਦੇ ਇਨਸਾਨ ਨੇ (ਮਾੜੇ ਚਰਿਤਰ ਵਾਲੇ) ਸਾਰੀ ਸੰਗਾ ਅਤੇ ਸਾਰੇ ਮਹਾਪੁਰਖਾਂ ਨੂੰ ਪਤਾ ਹੈ (ਗਿਆਨੀ ਠਾਕੁਰ ਸਿੰਘ ਦੇ ਚਰਿਤਰ ਬਾਰੇ) ਅਸੀਂ ਗਿਆਨੀ ਠਾਕੁਰ ਸਿੰਘ ਦੀ ਸੰਗਤ ਵਿਚੋ ਕਈ ਸਿੰਘਾਂ ਨਾਲ ਗਲਬਾਤ ਕੀਤੀ ਹੈ, ਜਿੰਨਾਂ ਵਿਚ ਇੰਡੀਆ ਦੇ ਟਕਸਾਲੀ ਵੀ ਸ਼ਾਮਿਲ ਹਨ[ ਸਾਨੂੰ ਉਹਨਾਂ ਤੋਂ ਅਜਿਹੀ ਰਾਏ ਨਹੀਂ ਮਿਲਦੀ[ ਇਕ ਹੋਰ ਦਿਲਚਸਪੀ ਵਾਲੀ ਗਲ ਤਾਂ ਇਹ ਹੈ ਕਿ ਇਥੇ ਗਿਆਨੀ ਠਾਕੁਰ ਸਿੰਘ ਇਕ ਵਾਰ ਫਿਰ ਬਿਆਨ ਕਰਦੇ ਨੇ ਕਿ ਬੀਬੀ ਬਹੁਤ ਹੀ ਚੰਗੀ ਹੈ ਅਤੇ ਉਸ ਨੇ ਕਿੰਨੀ ਸੇਵਾ ਕੀਤੀ, ਨਾਲ ਹੀ ਇਸ ਤਰਾਂ ਵੀ ਕਹਿੰਦੇ ਨੇ ਕਿ ਇਸ ਵਿਚ ਉਸਦਾ ਕੋਈ ਕਸੂਰ ਨਹੀਂ[ ਪਰ ਜਦੋਂ ਪਹਿਲੀ ਵਾਰ ਇਸ ਕ੍ਨਿਸ ਬਾਰੇ ਗ੍ਨਲ ਹੁੰਦੀ ਹੈ ਉਹਦੋਂ ਗਿਆਨੀ ਠਾਕੁਰ ਸਿੰਘ ਇਸ ਗਲ ਤੋਂ ਇਨਕਾਰ ਕਰਵ ਦੀ ਕੋਈ ਕੋਸ਼ਿਸ਼ ਨਹੀ ਕਰਦੇ[ ਇਸ ਗਲ ਤੋਂ ਜਾਹਿਰ ਹੈ ਕਿ ਗਿਆਨੀ ਠਾਕੁਰ ਸਿੰਘ ਨੂੰ ਬੀਬੀ ਨੇ ਹੀ ਪੁਛਿਆ ਅਤੇ ਇਸ ਗ੍ਨਲ ਦਾ ਸਬੂਤ ਹੈ ਕਿ ਕੋਈ ਤੀਸਰੀ ਪਾਰਟੀ ਸ਼ਾਮਿਲ ਨਹੀਂ ਹੈ[

੪:੧੭ ਇਥੇ ਗਿਆਨੀ ਠਾਕੁਰ ਸਿੰਘ ਕਹਿੰਦੇ ਨੇ ਕਿ ਹੁਣ ਪੰਜ ਸਿੰਘਾਂ ਨੂੰ ਮਿਲਣ ਦਾ ਕੀ ਫਾਇਦਾ ਜਦ ਵੀਡੀਉ ਵਾਟਸੲੈਪ ਉਤੇ ਪਾ ਦ੍ਨਿਤੀ ਗਈ ਹੈ[“ਮੇਰਾ ਕੰਮ ਖਰਾਬ ਕੀਤਾ” ਸਾਨੂੰ ਇਹ ਗਲ ਇਕ ਮਾਣੇ ਹੋਏ ਪ੍ਰਚਾਰਕ ਦੇ ਮੂੰਹੋਂ ਨਿਕਲਦੀ ਨਿਰਾਦਰੀ ਵਾਲੀ ਲਗਦੀ ਹੈ[ ਕਦੀ ਵੀ ਪੰਜ ਸਿੰਘਾਂ ਨੂੰ ਮਿਲਣਾ ਵਕਤ ਜਾਇਆ ਕਰਨਾ ਕਿਵੇ ਹੋ ਸਕਦਾ ਹੈ? ਪੰਜ ਸਿੰਘ ਤਾਂ ਗੁਰੁ ਦੀ ਪ੍ਰਤਿਨਿਧਤਾ ਕਰ ਰਹੇ ਹੁੰਦੇ ਨੇ[ ਇਸ ਗਲ ਦਾ, ਬਆਦ ਵਿਚ ਬਿਲਕੁਲ ਹੀ ਖੰਡਨ ਕੀਤਾ ਜਾਂਦਾ ਹੈ ਜਦੋਂ ਗਿਆਨੀ ਠਾਕੁਰ ਸਿੰਘ ਕਹਿੰਦੇ ਨੇ ਕਿ ਉਹ ਕਿਸੇ ਨੂੰ ਵੀ ਮਿਲਣ ਲਈ ਤਿਆਰ ਨੇ ਅਤੇ ਗਲਬਾਤ ਕਰਣ ਲਈ ਰਾਜੀ ਨੇ[

੪:੨੯ ਗਿਆਨੀ ਠਾਕੁਰ ਸਿੰਘ ਕਹਿੰਦੇ ਨੇ ਕਿ ਸਿਰਫ ਇਕ ਦਾ ਦਿਲ ਟੁਟਿਆ ਹੈ (ਬੀਬੀ ਦਾ) ਪਰ ਤੂੰ ਕਿੰਨੇ ਲ੍ਨਖਾਂ ਦੇ ਦਿਲ ਤੋੜ ਦ੍ਨਿਤੇ ਅਤੇ ਕਿੰਨੀ ਸੰਗਤ ਗੁਰੂ ਤੋ ਟੁ੍ਨਟ ਗਈ[ ਇਸ ਗਲ ਬਾਰੇ ਅਗਰ ਥੋੜਾ ਸੋਚਿਆ ਜਾਏ, ਉਹ ਇਸ ਗਲ ਨੂੰ ਮੰਨ ਰਹੇ ਨੇ ਕਿ ਬੀਬੀ ਦਾ ਦਿਲ ਟ੍ਨਟਿਆ ਹੈ, ਪਰ ਜੇ ਕੋਈ ਗਲ ਹੋਈ ਨਹੀਂ ਤਾਂ ਫਿਰ ਉਸਦਾ ਦਿਲ ਕਿਉਂ/ ਕਿਵੇਂ ਟੁਟਿਆ?

ਗਿਆਨੀ ਠਾਕੁਰ ਸਿੰਘ ਇਥੇ ਤਕ ਕਿਹੰਦੇ ਨੇ ਕਿ ਲਖਾਂ ਦੇ ਦਿਲ ਸ੍ਨਿਖੀ ਤੋਂ ਟੁਟ ਗਏ[ ਸ੍ਨਿਖੀ ਇਕ ਏਸਾ ਰਿਸ਼ਤਾ ਹੈ ਜੋ ਇਕ ਸ੍ਨਿਖ ਦਾ ਆਪਣੇ ਗੁਰੂ ਨਾਲ ਹੁੰਦਾ ਹੈ[ ਜਿਸ ਨਾਮ ਤੋਂ ਮਰਜੀ ਬੁਲਾ ਲਵੇ, (ਗਿਆਨੀ, ਸੰਤ, ਬਾਬਾ, ਮਹਾਪੁਰਖ) ਇਹਨਾਂ ਦਾ ਕੰਮ ਸਿਰਫ ਲੋਕਾਂ ਨੂੰ ਗੁਰੂ ਬਾਰੇ ਦ੍ਨਸਣ ਦਾ ਹੁੰਦਾ ਹੈ[ ਇਕ ਸ੍ਨਿਖ ਆਪਣੀ ਖੋਜ, ਨਾਮ ਅਭਿਆਸ ਸੇਵਾ ਅਤੇ ਜੀਵਨ ਨਾਲ ਗੁਰੂ ਵਲ ਕਰਨਾ[ ਸੋ ਇਸ ਗਲ ਦਾ ਮਤਲਬ ਗਿਆਨੀ ਠਾਕੁਰ ਸਿੰਘ ਦਾ ਨਾਮ ਬਦਨਾਮ ਹੋਣ ਨਾਲ ਲ੍ਨਖਾਂ, ਸ੍ਨਿਖੀ ਤੋਂ ਟੁ੍ਨਟ ਗਏ ਹਨ ਝੂਠ ਹੈ[ਗਿਆਨੀ ਠਾਕੁਰ ਸਿੰਘ ਗੁਰੂ ਨਹੀਂ ਹਨ[ ਇਕ ਸ੍ਨਚੇ ਸ੍ਨਿਖ ਦਾ ਰਿਸ਼ਤਾ ਗੁਰੂ ਤੋਂ ਕਦੇ ਨਹੀਂ ਟੁ੍ਨਟ ਸਕਦਾ, ਪਰ ਅਸੀਂ ਇਕ ਗਲ ਨਾਲ ਜਰੂਰ ਸਹਿਮਤ ਹਾਂ ਕਿ ਜਿਹੜੇ ਆਪਣਾ ਵਿਸ਼ਵਾਸ ਕਿਸੇ ਵਿਅਕਤੀ ਵਿਚ ਰਖਦੇ ਨੇ ਉਹ ਜਰੂਰ ਉਠ ਜਾਂਦਾ ਹੈ[ ਬੀਬੀ ਦੇ ਨਾਲ ਇੰਝ ਹੀ ਹੋਇਆ[ਗਿਆਨੀ ਠਾਕੁਰ ਸਿੰਘ ਖੁਦ ਬਿਆਨ ਕਰਦੇ ਨੇ ਕਿ ਬੀਬੀ ਇਕ ਉ੍ਨਚਾ ਜੀਵਨ ਬਤੀਤ ਕਰਨ ਵਾਲੀ, ਸੇਵਾ ਅਤੇ ਨਿਤਨੇਮ ਕਰਨ ਵਾਲੀ, ਗਿਆਨੀ ਠਾਕੁਰ ਸਿੰਘ ਨੇ ਆਪ ਬੀਬੀ ਨੂੰ ਇਹਨਾਂ ਉ੍ਨਚਾ ਦਰਜਾ ਦ੍ਨਿਤਾ [ ਪਰ ਇਸ ਹਾਦਸੇ ਤੋਂ ਬਆਦ ਬੀਬੀ ਨੇ ਆਪਣਾ ਨਿਤਨੇਮ ਛ੍ਨਡ ਦ੍ਨਿਤਾ[ ਇਸ ਗਲ ਤੋਂ ਸਾਨੂੰ ਵੀ ਆਪਣੇ ਆਪ ਨੂੰ ਸਾਵਧਾਨ ਕਰ ਲੈਣਾ ਚਾਹੀਦਾ ਹੈ ਕਿ ਗੁਰੂ ਸਾਹਿਬਾਨ ਤੋਂ ਇਲਾਵਾ ਕਿਸੇ ਨੂੰ ਇਹਨਾਂ ਉ੍ਨਚਾ ਦਰਜਾ ਨਾਂ ਦਈਏ[ ਸਤਕਾਰ ਸਭ ਦਾ ਕਰੋ, ਜੋ ਸਤਕਾਰ ਯੋਗ ਹਨ[ ਪਰ ਸਿਰ ਸਿਰਫ ਗੁਰੂ ਅਗੇ ਹੀ ਝੁਕਾਉ[ ਸ਼ੁਕਰ ਇਸ ਗਲ ਦਾ ਹੈ ਕਿ ਇਸ ਘਟਨਾਂ ਤੋਂ ਬਆਦ ਵੀ ਬੀਬੀ ਅਰਦਾਸ ਕਰਦੀ ਰਹੀ ਅਤੇ ਹੋਰ ਗੁਰਮੁਖਾ ਦੀ ਸਹਾਇਤਾ ਦੇ ਨਾਲ ਉਹਨਾਂ ਦਾ ਸ੍ਨਿਖੀ ਦੇ ਵਿਚ ਅਤੇ ਗੁਰੂ ਦੇ ਨਾਲ ਭਰੋਸਾ ਵ੍ਨਧ ਗਿਆ ਹੈ[

੪:੪੦ ਗਿਆਨੀ ਠਾਕੁਰ ਸਿੰਘ ਕਹਿੰਦੇ ਨੇ ਕਿ ਉਹਨਾਂ ਨੇ ਸਭ ਗੁਰੂ ਜੀ ਦੇ ਹ੍ਨਥ ਛ੍ਨਡ ਦਿਤਾ ਹੈ[ ਅਗਰ ਇਹ ਗ੍ਨਲ ਸ੍ਨਚ ਹੈ, ਤਾਂ ਫਿਰ ਵੀਡੀਉ ਬਣਾਉਣ ਦ ਿਕੀ ਜਰੂਰਤ ਸੀ? ਖਾਸ ਕਰ ਕੇ ਜੇ ਜਿਵੇਂ ਉਹ ਕਹਿੰਦੇ ਨੇ ਕਿ ਸਾਰੀ ਸੰਗਤ ਅਤੇ ਮਹਾਪੁਰਖ ਜਾਣਦੇ ਨੇ ਕਿ ਉਹ ਬੇਗੁਨਾਹ ਨੇ[

੪:੪੩ ਗਿਆਨੀ ਠਾਕੁਰ ਸਿੰਘ ਕਹਿੰਦੇ ਨੇ, ਜਿਹੜਾ ਵੀ ਕੋਈ ਦੋਸ਼ੀ ਹੈ, ਗੁਰੂ ਉਸ ਨੁੰ ਸਜ਼ਾ ਦੇਣਗੇ[ ਇਕ ਵਾਰ ਫਿਰ ਗਿਆਨੀ ਠਾਕੁਰ ਸਿੰਘ ਸਾਨੂੰ ਉਲਝਣ ਵਿਚ ਪਾ ਰਹੇ ਨੇ[ ਕੌਣ ਦੋਸ਼ੀ ਹੈ? ਬੀਬੀ?ਜਿਸ ਦੀਆਂ ਗਿਆਨੀ ਸਿਫਤਾ ਕਰ ਰਹੇ ਨੇ? ( ਹਾਲਾ ਕਿ ਬੀਬੀ ਨੇ ਹੀ ਗਿਆਨੀ ਤੇ ਦੋਸ਼ ਲਗਾਇਆ ਹੈ ਕਿ ਪਹਿਲਾ ਗਿਆਨੀ ਨੇ ਜਫ਼ੀ ਪਾਈ ਅਤੇ ਕਿਸ ਮੰਗੀ, ਉਹ ਵੀ ਇਕਲਿਆਂ ਬੈਡਰੂਮ ਵਿਚ) ਕਿ ਸੰਗਤ ਦੋਸ਼ੀ ਹੈ? ਜਿਸ ਨੇ ਬੀਬੀ ਦਾ ਸਾਥ ਦ੍ਨਿਤਾ ਅਤੇ ਕਿਹਾ ਕਿ ਅਗਰ ਬੀਬੀ ਚਾਹੁੰਦੀ ਹੈ ਕਿ ਉਹਦੇ ਨਾਲ ਵਾਪਰੀ ਘਟਨਾਂ ਸੰਗਤ ਦੀਆਂ ਕੰਨਾ ਤ੍ਨਕ ਪਹੁੰਚੇ ਤਾਂ ਉਹ ਇਸ ਵਿਚ ਸਾਥ ਦੇਵੇਗੀ, ਤਾਂ ਕਿ ਦੁਨੀਆਂ ਭਰ ਦੀਆਂ ਬੀਬੀਆਂ ਨੂੰ ਸਾਵਧਾਨ ਕੀਤਾ ਜਾ ਸਕੇ[ ਯਾਂ ਫਿਰ ਗਿਆਨੀ ਠਾਕੁਰ ਸਿੰਘ ਦੋਸ਼ੀ ਹਨ? ਕੀ ਗਿਆਨੀ ਠਾਕੁਰ ਸਿੰਘ ਨੂੰ ਇਸ ਬੀਬੀ ਲਈ ਅਰਦਾਸ ਨਹੀਂ ਕਰਨੀ ਚਾਹੀਦੀ? ਕੀ ਇਹ ਇਕ ਇਜ਼ਤਦਾਰ, ਸਤਕਾਰ ਯੋਗ ਵਿਆਕਤੀ ਦਾ ਧਰਮ ਨਹੀਂ ਬਣਦਾ? ਦਯਾ ਦਿਖਾਉਣ ਦਾ?
ਅਸੀਂ ਬੀਬੀ ਨੂੰ ਅਕਸਰ ਸ਼ਕਤੀਸ਼ਾਲੀ ਅਤੇ ਭਾਵਾਤਮਕ ਅਰਦਾਸਾਂ ਗੁਰੂ ਗੋਬਿੰਦ ਸਿੰਘ ਤਾਈ ਕਰਦਿਆ ਸੁਣਿਆ ਹੈ ਜਿਸ ਵਿਚ ਉਹ ਕਹਿੰਦੇ ਨੇ ਕਿ ਗੁਰੂ ਸਾਹਿਬ ਗਿਆਨੀ ਠਾਕੁਰ ਸਿੰਘ ਦਾ ਪਰਦਾ ਫਾਸ਼ ਕਰਨ ਅਤੇ ਸਜਾ ਵੀ ਦੇਣ[ ਅਸੀਂ ਜਰੂਰੀ ਸਮਝਦੇ ਹਾਂ ਕਿ ਸੰਗਤ ਨੂੰ ਪਤਾ ਹੋਵੇ ਕਿ ਅਸੀਂ ਉਹਨਾਂ ਗੁਰਸ੍ਨਿਖਾਂ ਦੇ ਮੁ੍ਨਖੋਂ ਵੀ ਇਹੀ ਆਰਦਾਸਾਂ ਸੁਣੀਆਂ ਨੇ ਜਿਹੜੇ ਬੀਬੀ ਦੀ ਸਹਾਇਤਾ ਕਰ ਰਹੇ ਨੇ[ ਦੇਖਾਂਗੇ ਕਿਸ ਦੀ ਅਰਦਾਸ ਪਰਵਾਨ ਹੁੰਦੀ ਹੈ[

੪:੫੬ ਗਿਆਨੀ ਠਾਕੁਰ ਸਿੰਘ ਕਹਿੰਦੇ ਨੇ ਕਿ ਇਹ ਇਕ ਸਾਜ਼ਿਸ ਸੀ, ਕਿ ਜਦੋਂ ਉਹਨਾਂ ਦਾ ਪੰਜ ਸਿੰਘਾਂ ਨਾਲ ਮਿਲਣਾ ਤਹਿ ਕੀਤਾ ਗਿਆ ਕਿ ਬੀਬੀ ੧ ਨਹੀ; ਕੋਈ ਹੋਰ ਬੀਬੀ ਨਾਲ ਆਵੇਗੀ[ ਪਰ ਅਸਲੀ ਯੋਜਨਾ ਤਾਂ ਸ਼ੁਰੂ ਤੋਂ ਇਹ ਹੀ ਸੀ ਕਿ ਬੀਬੀ ੨ ਪੰਜ ਸਿੰਘਾਂ ਦੇ ਨਾਲ ਗਿਆਂਨੀ ਨੂੰ ਮਿਲਣ ਜਾਏਗੀ[ਗਿਆਨੀ ਠਾਕੁਰ ਸਿੰਘ ਇਹ ਕਹਿਣਾਂ ਚਾਹ ਰਹੇ ਸੀ ਕਿ ਯੋਜਨਾ ਨੂੰ ਬਦਲਿਆ ਗਿਆ ਪਰ ਇਹ ਗਲ ਗਲਤ ਹੈ[ ਮੁਲਾਕਾਤ ਨਾ ਕਰਣ ਦਾ ਇਕ ਬਹਾਨਾ ਹੈ[

ਬੀਬੀ ੨ ਵੀ ਕਈ ਸਾਲਾਂ ਤੋਂ ਗਿਆਨੀ ਠਾਕੁਰ ਸਿੰਘ ਦੀ ਸੇਵਾਦਾਰ ਰਹਿ ਚੁਕੀ ਹੈ ਅਤੇ ਬੀਬੀ ੧ ਨੂੰ ਚੰਗੀ ਤਰਾਂ ਜਾਣਦੀ ਹੈ[ ਬੀਬੀ ੧ ਤਾਂ ਸ਼ੁਰੂ ਤੋਂ ਹੀ ਗੁਪਤ ਰਹਿਣਾ ਚਾਹੁੰਦੀ ਸੀ[

੫:੧੭ ਗਿਆਨੀ ਠਾਕੁਰ ਸਿੰਘ ਦ੍ਨਸਦੇ ਨੇ ਕਿ ਉਹਨਾਂ ਦਾ ਪ੍ਰਚਾਰ ਬਹੁਤ ਵਧੀਆ ਚਲ ਰਿਹਾ ਹੈ ਅਤੇ ਉਹਨਾਂ ਦੀਆਂ ਸੀ. ਡੀਆਂ ਦੀ ਵੀ ਬਹੁਤ ਵਿਕਰੀ ਹੋ ਰਹੀ ਹੈ[ (ਜੋ ਚੰਗੀ ਗਲ ਹੈ)

ਪਰ ਫਿਰ ਉਹ ਨਾਲ ਹੀ ਇਹ ਵੀ ਕਹਿੰਦੇ ਨੇ ਕਿ ਕਈ ਲੋਕਾਂ ਨੂੰ ਇਸ ਤੋਂ ਤਕਲੀਫ ਹੈ[ (ਲੋਕਾਂ ਦੇ ਜੀਵਣ ਦੇ ਵਿਚ, ਅਛਿਆਈ ਲਈ ਬਦਲਾਵ ਲਿਉਣਾ) ਜਿਸ ਕੰਮ ਨਾਲ ਲੋਕਾਂ ਦੀ ਭਲਾਈ ਹੋ ਰਹੀ ਹੈ ਤਾਂ ਭਲਾ ਕਿਸੇ ਨੂੰ ਇਸ ਤੋਂ ਤਕਲੀਫ ਕਿਉਂ ਹੋਵੇਗੀ? ਸਾਨੂੰ ਹੁਣ ਇੰਝ ਮਹਿਸੂਸ ਹੁੰਦਾ ਹੈ ਜਵਿੇ ਕਿਸੇ ਅਦ੍ਨਿਖ ਦੁਸ਼ਮਣ ਦੀ ਕਾਫ ਕੀਤੀ ਜਾ ਰਹੀ ਹੈ ਅਪਣੀ ਰਖਿਆ ਦੇ ਲਈ[

ਗਿਆਨੀ ਠਾਕੁਰ ਸਿੰਘ ਫਿਰ ਸੁਣਨ ਵਾਲਿਆ ਨੂੰ ਇੰਝ ਵੀ ਕਹਿੰਦੇ ਨੇ ਕਿ ਉਹ ਲਗਾਇ ਗਏ ਦੋਸ਼ ਵਲ ਕੋਈ ਧਿਆਨ ਨਾਂ ਦੇਣ ਇਸ ਦੇ ਬਜਾਇ ਬਾਣੀ ਸੁਣਨ ਅਤੇ ( ਉਹਨਾਂ ਦਾ) ਪ੍ਰਚਾਰ, ਕਥਾ ਸੁਣਨ [ ਸਾਨੂੰ ਇਸ ਗਲ ਤੋਂ ਵੀ ਤਕਲੀਫ ਹੁੰਦੀ ਹੈ ਕਿ ਕਈ ਲੋਕਾਂ ਨੂੰ ਸ੍ਨਚੀ ਚਿੰਤਾ ਹੈ ਵ੍ਨਧ ਰਹੇ ਕੇਸਾਂਬਾਰੇ ਜਿੰਨਾ ਵਿਚ ਪ੍ਰਚਾਰਕ, ਕੀਰਤਨੀ, ਅਤੇ ਬੀਬੀਆ ਦੇ ਸੰਬੰਧੀ ਚਾਲ-ਚਲਣ ਨੂੰ ਸਾਬਤ ਕੀਤਾ ਜਾ ਰਿਹਾ ਹੈ[ ਗੁਰੂ ਗੋਬਿੰਦ ਸਿੰਘ ਜੀ ਦੇ ਚਰਿਤਰ ਸਾਨੂੰ ਇਹਨਾਂ ਗਲਾਂ ਬਾਰੇ ਚੈਤਾਵਨੀ ਦਿੰਦੇ ਹਨ ਕਿ ਸਾਨੂੰ ਹਮਾਸ਼ਾ ਆਪਣੇ ਕੰਨ ਅਤੇ ਅ੍ਨਖਾਂ ਖੁਲੀਆਂ ਰਖਣੀਆਂ ਚਾਹੀਦੀਆਂ ਨੇ[ ਅਤੇ ਅਜਿਹੇ ਲੋਕਾਂ ਤੋਂ ਦੂਰ ਰਹਿਣਾ ਚਾਹੀਦਾ ਹੈ[ ਕਈ ਤਾਂ ਅਪਣੀਆਂ ਧਅਿਾਂ ਅਜਿਹੇ ਸ੍ਨਿਖ ਆਦਮੀਆਂ ਕੋਲ ਆਪ ਭੇਜਦੇ ਹਨ ਸੰਗਤ ਕਰਨ ਲਈ ਅਤੇ ‘ਸ੍ਨਿਖੀ’ ਬਾਰੇ ਸਿਖਣ ਲਈ[ ਇੰਝ ਕਹਿ ਦੇਣਾ ਕਿ ਅਜਿਹੇ ਦੋਸ਼ਾਂ ਵਲ ਸੰਗਤ ਧਿਆਨ ਨਾ ਦੇਵੇ ਖਾਸ ਕਰ ਜਦੋਂ ਸੰਗਤ ਦੀਆਂ ਅਪਣੀਆਂ ਧੀਆਂ ਭੈਣਾ ਹਨ ਜਿੰਨਾ ਦੀ ਉਹ ਰਖਿਆ ਕਰਨਾ ਚਾਹੁੰਦੇ ਨੇ[ ਗੁਰੂ ਤਾਂ ਕਹਿੰਦੇ ਨੇ ਕਿ ਬਿਬੇਕ ਬੁਧੀ ਵਰਤੋ ਅਤੇ ਤਿਆਰ ਬਰ ਤਿਆਰ ਰਹੋ[ਇਥੇ ਗਿਆਨੀ ਠਾਕੁਰ ਸਿੰਘ ਕਹਿ ਰਹੇ ਨੇ ਕਿ ਜੀ ਧਿਆਨ ਨਾਂ ਦਵੋ[

੬:੦੮ ਗਿਆਨੀ ਠਾਕੁਰ ਸਿੰਘ ਕਹਿੰਦੇ ਨੇ ਕਿ ਉਹ ਮਹਾਰਾਜ ਦੇ ਸਾਹਮਣੇ ਯਾਂ ਕਿਸੀ ਵੀ ਸੰਗਤ ਸਾਹਮਣੇ ਜਾਣ ਲਈ ਰਾਜੀ ਨੇ ਪਰ ਇਸ ਤੋਂ ਪਹਿਲਾ ਇਹ ਵੀ ਕਹਿ ਕੇ ਹ੍ਨਟੇ ਨੇ ਕਿ ਪੰਜ ਸਿੰਘਾਂ ਨੂੰ ਮਿਲਣ ਦਾ ਕੀ ਫਾਇਦਾ ਜਦ ਵੀਡੀਉ ਵਾਟਸੲੈਪ ਤੇ ਪਾ ਹੀ ਦ੍ਨਿਤੀ ਗਈ[

ਗਿਆਨੀ ਠਾਕੁਰ ਸਿੰਘ ਸਮਾਪਤੀ ਕਰਦੇ ਹਨ, ਕਿ ਇਕ ਵਾਰ ਨਹੀਂ; ਕਈ ਵਾਰ ਇਹਨਾਂ ਉਪਰ ਇਸ ਪ੍ਰਕਾਰ ਦੇ ਦੋਸ਼ ਲਗਾਏ ਗਏ ਹਨ[ ਉਹ ਕਹਿੰਦੇ ਨੇ ਕਿ ਈਰਖਾ ਦੇ ਵਿਚ ਆ ਕੇ ਲੋਕੀ ਇਸ ਤਰਾਂ ਦੇ ਦੋਸ਼ ਲਗਾ ਦਿੰਦੇ ਨੇ[ ਇਹ ਗਲ ਸਾਡੀ ਲਈ ਇਕ ਲਾਲ ਝੰਡਾ ਖੜਾ ਕਰਦੀ ਹੈ[ ਬੜੀ ਹੀ ਦਿਲਚਸਪੀ ਦੀ ਗਲ ਹੈ ਕਿ ਗਿਆਨੀ ਠਾਕੁਰ ਸਿੰਘ ਆਪ ਕਹਿੰਦੇ ਨੇ ਕਿ ਉਹਨਾਂ ਤੇ ਕਈ ਵਾਰ ਇਸ ਤਰਾਂ ਦੇ ਦੋਸ਼ ਲਗਾਏ ਗਏ ਨੇ[ ਸਾਨੂੰ ਸ੍ਨਿਖ ਸ਼ੰਗਤ ਵਿਚ ਸ਼ਾਮਿਲ ਹੁੰਦਿਆਂ ਕਈ ਵਰੇ ਹੋ ਗਏ ਨੇ[ ਅਸੀਂ ਅ੍ਨਝ ਤ੍ਨਕ ਇਸ ਤਰਾਂ ਦੇ ਵਿਅਕਤੀ ਨੂੰ ਨਹੀਂ ਮਿਲੇ ਜਿਸ ਦੇ ਉਪਰ, ਕਈ ਤਾਂ ਬੜੀ ਦੂਰ ਦੀ ਗਲ ਹੈ, ਇਕ ਵੀ ਇਸ ਤਰਾਂ ਦਾ ਦੋਸ਼ ਲਗਾਇਆ ਗਿਆ ਹੋਵੇ[ ਸੋਚਣ ਵਾਲੀ ਗਲ ਹੈ ਕਿ ਗਿਆਨੀ ਠਾਕੁਰ ਸਿੰਘ ਉਪਰ ਇੰਨੇ ਇਲਜ਼ਾਮ ਕਿੳਂ ਲਗੇ?

ਹੋਰ ਪੂਰਵ ਅਤੇ ਜਾਣਕਾਰੀ
ੳ. ਅਸੀਂ ਵ੍ਨਖ ਵ੍ਨਖ ਗਲਾ ਸੁਣੀਆਂ ਕਿ, ਕੀ ਹੋਇਆ ਅਤੇ ਕੀ ਨਹੀਂ[ ਬੀਬੀ ੧ ਕਹਿੰਦੀ ਹੈ ਕਿ ਉਹ ਥ੍ਨਲੇ ਬੇਠੀ ਹੋਈ ਸੀ ਗਿਆਨੀ ਦੇ ਸਾਹਮਣੇ ਪ੍ਰਸਾਦ ਲੈਣ ਲਈ (ਜਿਹੜੇ ਉਹ ਬਦਾਮ ਖਾ ਰਿਹਾ ਸੀ, ਉਹਨਾਂ ਵਿਚੋਂ) ਗਿਆਨੀ ਠਾਕੁਰ ਸਿੰਘ ਕਹਿੰਦੇ ਨੇ ਕਿ ਬੀਬੀ ਉਹਨਾਂ ਦੇ ਬਰਾਬਰ ਬੇਠੀ ਸੀ[ ਅਗਰ ਇਹ ਗਲ ਸ੍ਨਚ ਹੈ ਤਾਂ ਇਸ ਦਾ ਮਤਲਬ ਇਹ ਹੈ ਕਿ ਬੀਬੀ ਬੈਡ ਤੇ ਬੇਠੀ ਸੀ[ ਬੀਬੀ ਕਹਿੰਦੀ ਹੈ ਕਿ ਗਿਆਨੀ ਠਾਕੁਰ ਸਿੰਘ ਜਫ਼ੀ ਦੇਣ ਲਈ ਅਗੇ ਹੋਏ ਅਤੇ ਸਾਹਮਣਿਉ ਜਫੀ ਪਾਈ[ਗਿਆਨੀ ਠਾਕੁਰ ਸਿੰਘ ਨੇ ਅਲ੍ਨਗ-ਅਲ੍ਨਗ ਸੰਗਤਾ ਨੂੰ ਅਲ੍ਨਗ-ਅਲ੍ਨਗ ਬਿਆਨ ਦ੍ਨਿਤੇ[ ਸਕਾਟਲੈਂਡ ਵਿਚ ਉਹ ਕਹਿੰਦੇ ਕਿ ਉਹਨਾਂ ਨੇ ਸਾਹਮਣਿਉ ਨਹੀ, ਇਕ ਪਾਸਿਉ ਜਫੀ ਪਾਈ ਪਰ ਕਿਸ ਕਰਣ ਦੀ ਕੋਸ਼ਿਸ਼ ਨਹੀਂ ਕੀਤੀ[ ਬਰਮਿੰਗਹੈਮ ਵਿਚ ਕਹਿੰਦੇ ਨੇ ਕਿ ਉਹਨਾਂ ਨੇ ਬੀਬੀ ਨੂੰ ਹ੍ਨਥ ਵੀ ਨਹੀਂ ਲਗਾਇਆਂ, ਅਤੇ ਈਸਟ ਲੰਡਨ ਵਾਲੀ ਇੰਟਰਵਿਊ ਵਿਚ ਉਹਨਾਂ ਨੇ ਕਿਹਾ ਕਿ ਪ੍ਨਿਠ ਤੇ ਸਿਰਫ ਥਾਪੜਿਆ[ ਇੰਨੀਆਂ ਅਲ੍ਨਗ-ਅਲ੍ਨਗ ਸਥਿਤੀਆ ਕਿੳਂ?

ਅ. ਅਸੀਂ ਕਈ ਸਿੰਘਾਂ ਨੂੰ ਇਸ ਕੇਸ ਬਾਰੇ ਆਪਸ ਵਿਚ ਚਰਚਾ ਕਰਦਿਆ ਹੋਇਆ ਸੁਣਿਆ ਹੈ, ਅਤੇ ਇਹ ਵੇਖਿਆ ਹੈ ਕਿ ਉਹ ਬਿਨਾਂ ਸਬੂਤ ਵੇਖੇ ਯਾਂ ਨਿਰਧਾਰਨ ਕਰਿਆ ਗਿਆਨੀ ਠਾਕੁਰ ਸਿੰਘ ਦਾ ਪ੍ਨਖ ਕਰਦੇ ਨੇ, ਇੰਝ ਕਹਿੰਦੇ ਨੇ ਕਿ ਸ੍ਰੀ ਦਸਮ ਗ੍ਰੰਥ ਕੇ ਚਰਿਤਰ ਉਹਨਾਂ ਨੂੰ ਔਰਤਾਂ ਦੀਆਂ ਚਲਾਕੀਆਂ ਤੋਂ ਬ੍ਨਚਣ ਲਈ ਸਿਖਾਉਂਦੇ ਨੇ[ ਪਰ ਮਰਦਾਂ ਤੋਂ ਵੀ ਧਿਆਂਨ ਨਾਲ ਰਹਿਣਾ ਚਾਹੀਦਾ ਹੈ[ ਚਰਿਤਰ ਪੜਣ ਤੇ ਪਤਾ ਚਲਦਾ ਹੈ ਕਿ ਜਿਹੜਾ ਵੀ ਇਹਨਾਂ ਚਰਿਤਰਾਂ ਦੀ ਖੇਡ ਖੇਡਦਾ ਹੈ, ਉਸਦਾ ਹਮੇਸ਼ਾ ਕੋਈ ਨਾ ਕੋਈ ਮ੍ਨਕਸਦ ਹੁੰਦਾ ਹੈ[ ਜਿਆਂਦਾ ਤਰ ਪੈਸਾ, ਯਾਂ ਕਾਮ[ ਸਾਡਾ ਸਵਾਲ ਇਹ ਹੈ ਕਿ ਬੀਬੀ ੧ ਦਾ ਕੀ ਮਕਸਦ ਹੈ? ਉਹ ਪੈਸੇ ਦੀ ਮੰਗ ਕਰ ਰਹੀ ਹੈ? ਨਹੀਂ, ਉਹਨੂੰ ਇਹ ਦੋਸ਼ ਲਗਾਉਣ ਲਈ ਕੋਈ ਮਜਬੂਰ ਕਰ ਰਿਹਾ ਹੈ?ਨਹੀਂ[ ਉਹ ਕਿਸੇ ਕਿਸਮ ਦਾ ਬਦਲਾ ਲੈ ਰਹੀ ਹੈ? ਨਹੀਂ[ ਫਿਰ ਬੀਬੀ ੧ ਦਾ ਕੀ ਮਕਸਦ ਹੈ? ਸ਼ਾਇਦ ਬੀਬੀ ੧ ਦਾ ਇਹ ਹੀ ਮਕਸਦ ਹੈ, ਕਿ ਹੋਰਾਂ ਬੀਬੀਆਂ ਨੂੰ ਉਤਸਾਹ ਕਰਨਾ, ਕਿ ਅਗਰ ਉਹਨਾਂ ਨਾਲ ਵੀ ਕੋਈ ਸ਼ੋਸ਼ਣ ਹੋਇਆ, ਤਾਂ ਉਹ ਚੁਪ ਨਾ ਰਹਿਣ[

ੲ. ਇਕ ਹੋਰ ਪਰੇਸ਼ਾਨੀ ਵਾਲੀ ਗਲ[ ਸਾਨੂੰ ਅਲ੍ਨਗ-ਅਲ੍ਨਗ ਬੀਬੀਆਂ ਤੋਂ ਜਾਣਕਾਰੀ ਮਿਲੀ ਹੈ ਕਿ ਗਿਆਨੀ ਠਾਕੁਰ ਸਿੰਘ ਬੀਬੀਆ ਨੂੰ ਇ੍ਨਕਲਿਆ ਮਿਲਦੇ ਰਹੇ ਅਤੇ ਉਹਨਾਂ ਦੀਆਂ ਸਮਸਿਆਂਵਾਂ ਬਾਰੇ ਉਹਨਾਂ ਨਾਲ ਚਰਚਾ ਕਰਦੇ ਰਹੇ ਅਤੇ ਉਹਨਾਂ ਤੋਂ £੧੫੦੦ ਵੀ ਲੈਂਦੇ ਰਹੇ ਇੰਡੀਆ ਵਿਚ ਉਹਨਾਂ ਲਈ ਸੰਪਟ ਪਾਠ ਰਖਾਉਣ ਲਈ[ ਅਤੇ ਪਾਠ ਤੋਂ ਉਪਰਾਂਤ ਬੀਬੀਆ ਨੂੰ ਰਾਖ ਦਿੰਦੇ ਰਹੇ ਉਹਨਾਂ ਦੀਆਂ ਸਮਸਿਆਵਾਂ ਦੇ ਹਲ ਲਈ[ ਅਸੀਂ ਬੇਨਤੀ ਕਰਾਂਗੇ ਕਿ ਅਗਰ ਕਿਸੇ ਨੇ ਵੀ ਇਂਨੀ ਵਡੀ ਰਕਮ ਗਿਆਨੀ ਠਾਕੁਰ ਸਿੰਘ ਨੂੰ ਪਾਠ ਰਕਾਉਣ ਲਈ ਦਿਤੀ ਹੈ ਤਾਂ ਉਹ ਸਾਡੇ ਨਾਲ ਸੰਪਰਕ ਕਰਨ[ ਅਸੀਂ ਇਸ ਗਲ ਨਾਲ ਸਹਿਮਤ ਨਹੀਂ ਹਾਂ[ ਸਾਡੀਆਂ ਨਜਰਾ ਵਿਚ ਇਹ ਬਾਣੀ ਦਾ ਵਪਾਰ ਕੀਤਾ ਜਾ ਰਿਹਾ ਹੈ[ ਨਾਂ ਹੀ ਸਾਨੂੰ ਲਗਦਾ ਹੈ ਕਿ ਦੁਨੀਆ ਦੇ ਦੂਜੇ ਪਾਸੇ ਪਾਠ ਕਰਾਉਣ ਨਾਲ, ਜਿਥੇ ਬਾਣੀ ਦੇ ਸ਼ਬਦ ਵੀ ਤੁਹਾਡੇ ਕੰਨਾਂ ਤਕ ਨਾ ਪਹੁੰਚਣ ਤੁਹਾਡੀ ਸਹਾਇਤਾ ਨਹੀਂ ਕਰ ਸਕਦਾ[ ਇਹ ਸਿਰਫ ਮਜਬੂਰ ਲੋਕਾਂ ਦਾ ਫਾਇਦਾ ਉਠਾਇਆ ਜਾ ਰਿਹਾ ਹੈ ਅਤੇ ਕਿਸੇ ਨੂੰ ਰਾਖ ਦੇਣਾ, ਗੁਰਮਤ ਨਹੀਂ ਹੈ[

ਅਸੀਂ ਚਾਹਾਂਗੇ ਕਿ ਗਿਆਨੀ ਠਾਕੁਰ ਸਿੰਘ ਇਹਨਾਂ ਦੋਸ਼ਾਂ ਦਾ ਜਵਾਬ ਦੇਣ ਅਤੇ ਅਸੀਂ ਨਾਲ ਇਹ ਵੀ ਕਹਾਂਗੇ ਕਿ ਇਹ ਸਾਰੇ ਗਿਆਨੀ ਠਾਕੁਰ ਸਿੰਘ ਉਤੇ ਲਗਾਏ ਗਏ ਇਲਜਾਮਾਂ ਦਾ ਸਾਡੇ ਕੋਲ ਸਬੂਤ ਵੀ ਹੈ[

ਇਸ ਬਲੋਗ ਦੀ ਪਹਿਲੀ ਕਿਸ਼ਤ ਦੀ ਸਮਾਪਤੀ ਅਸੀਂ ਇਸ ਸਵਾਲ ਨਾਲ ਕਰਾਂਗੇ, ਕਿ ਇਕ ਸ੍ਨਿਖੀ ਦੇ ਵਿਧਵਾਨ ਨੇ ਇਕ ਬੀਬੀ ਨੂੰ ਹ੍ਨਥ ਵੀ ਲਾਉਣਾ ਜਰੂਰੀ ਕਿੳਂ ਸਮਝਿਆ, ਕਿਸ ਤਾਂ ਬੜੀ ਦੂਰ ਦੀ ਗਲ ਹੈ[ ਦੋਸ਼ ਰਹਿਤ, ਮਕੰਮਲ, ਪੂਰਣ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਇਕ ਬਹੁਤ ਹੀ ਸੁੰਦਰ ਸਾਕੀ ਗੁਰੂ ਜੀ ਦਾ ਗਿਆਨ ਸਾਂਝਾ, ਕਰਦੀ ਹੈ ਅਤੇ ਇਹ ਪੂਰੇ ਕੇਸ ਨੂੰ, ਗੁਰਮਤ
ਅਨੁਸਾਰ ਪੇਸ਼ ਕਰਦੀ ਹੈ, ਗੁਰੂ ਜੀ ਦੇ ਸ਼ਬਦ, ਜੋ ਗਿਆਨੀ ਠਾਕੁਰ ਸਿੰਘ ਅਨਡਿਠਾ ਕਰਦੇ ਨੇ, ਇਹ ਬਲੋਗ ਪੜਨ ਵਾਲਿਆਂ ਤੇ ਜ਼ਾਇਆ ਨਾ ਜਾਣ, ਇਹ ਸਾਡੀ ਅਰਦਾਸ ਹੈ[ ਗੁਰਮਤ ਨੂੰ ਪੰਥ ਵਿਚ ਵਾਪਸ ਲਿਉਣ ਵਿਚ ਸਾਡੀ ਮਦਦ ਕਰੋ[ ਤਾਂ ਕਿ ਸਾਡੀਆਂ ਧੀਆਂ ਭੈਣਾਂ ਦਾ ਫਾਇਦਾ ਨਾਂ ਉਠਾਇਆ ਜਾਏ[

ਸਾਡੀ ਬੇਨਤੀ ਹੈ ਪੰਥ ਦਿਆਂ ਨੌਜਵਾਨਾਂ ਤਾਈ ਕਿ ਦਸਵੇਂ ਪਾਤਸ਼ਾਹ ਦੀ ਬੁ੍ਨਧੀ ਤੇ ਅਮਲ ਕਰਣ[ ਇਹ ਨਵਾਂ ਰਿਵਾਜ ਬੀਬੀਆਂ ਅਤੇ ਸਿੰਘਾਂ ਦਾ, ਭਾਜੀ-ਭਾਜੀ, ਭੈਣ ਜੀ-ਭੈਣ ਜੀ ਦੀ ਆੜ ਹੇਠਾਂ ਇਕ ਦੂਜੇ ਨੂੰ ਜਫੀ ਪਾਉਣ ਦਾ ਜਿਹੜਾ ਤੁਰਿਆ ਹੋਇਆ ਹੈ, ਇਸ ਨੂੰ ਬੰਦ ਕਰੋ[ ਇਕ ਦੂਜੇ ਨੂੰ ਇਕ੍ਨਲਿਆਂ ਮਿਲਣਾ ਬੰਦ ਕਰੋ[ ਚਾਹੇ ਕਾਰਣ ਜੋ ਮਰਜੀ ਹੋਵੇ, ਇਸ ਦੀ ਕੋਈ ਜਰੂਰਤ ਨਹੀ ਹੈ[ ਜਦੋਂ ਅਸੀਂ ਆਪਣੇ ਪੁਰਾਣੇ ਰੀਤ ਅਤੇ ਰਿਵਾਜ ਵਾਪਸ ਲੈ ਆਵਾਂਗੇ ਤਦ ਸਾਡੇ ਉਪਰ ਗੁਰੂ ਦੀ ਰ੍ਨਖਿਆ ਵੀ ਵਾਪਸ ਆ ਜਾਵੇਗੀ[ ਉਦੋਂ ਇਹ ਸਾਰੀਆਂ ਕਹਾਣੀਆਂ ਬੀਬੀਆਂ ਦਾ ਫਾਇਦਾ ਉਠਾਉਣ ਵਾਲਿਆਂ ਵੀ ਬੰਦ ਹੋ ਜਾਣ ਗੀਆਂ[
ਗਿਆਨ ਖੜਗ- ਗੁਰੂ ਦੇ ਗਿਆਨ ਨੂੰ ਅਪਣੀ ਤਲਵਾਰ ਬਣਾਉ ਅਤੇ ਉਸ ਨਾਲ ਆਪਣੀ ਹਿਫਾਜ਼ਤ ਕਰੋ[
-------------------------------------------------------------------------

ਸਾਕੀ 

ਇਕ ਰਾਜਕੁਮਾਰੀ ਜੋ ਬੜੇ ਸਾਲਾਂ ਤੋਂ ਗੁਰੂ ਜੀ ਦੀ ਇਕ ਬਹੁਤ ਹੀ ਸਮਰਪਿਤ ਸ੍ਨਿਖਣੀ ਸੀ ਨੂੰ ਅਨੰਦਪੁਰ ਯਾਤਰਾ ਕਰਣ ਦਾ ਮੋਕਾ ਮਿਲਿਆ[ ਉਹਨੇ ਪਹਿਲੀ ਵਾਰ ਗੁਰੂ ਜੀ ਨੂੰ ਮਿਲਣਾ ਸੀ[ ਉਸ ਨੇ ਬੇ ਹਦ ਪ੍ਰੇਮ ਅਤੇ ਸ਼ਰਧਾ ਦੇ ਨਾਲ ਯਾਤਰਾ ਦਾ ਸਫਰ ਤਹਿ ਕੀਤਾ[ ਸ਼ਾਨਦਾਰ, ਆਲੀਸ਼ਾਨ ਅੰਨਦਪੁਰ ਪਹੁੰਚ ਕੇ ਅਤੇ ਉਥੇ ਦੇ ਸੁੰਦਰ ਜੀਵਨ ਦਾ ਤਰੀਕਾ ਦੇਖ ਕੇ ਉਸ ਦਾ ਦਿਲ ਪਿਘਲ ਗਿਆ[ ਸਭ ਰਾਜਾਨ ਕੇ ਰਾਜਾ ਦੇ ਦਰਸ਼ਨ ਲਈ ਉਸ ਨੇ ਅਪਣੀ ਵਾਰੀ ਦੀ ਉਡੀਕ ਕੀਤੀ[ ਅੰਤ ਵਿਚ, ਜਦੋਂ ਗੁਰੂ ਜੀ ਨੂੰ ਮਿਲਣ ਦੀ ਉਸ ਦੀ ਵਾਰੀ ਆਈ ਤਾਂ ਉਸ ਨੇ ਬੜੀ ਹੀ ਸ਼ਰਧਾ ਅਤੇ ਮਾਣ, ਸਤਕਾਰ ਨਾਲ ਆਪਣਾ ਸੀਸ ਝੁਕਾਇਆ ਅਤੇ ਆਪਣਾ ਸਿਰ ਗੁਰੂ ਦੇ ਪਵਿਤਰ ਚਰਨੀ ਲਾਇਆ[ ਗੁਰੂ ਜੀ ਨੇ ਆਪਣਾ ਹ੍ਨਥ ਖੜਾ ਕਰ ਕੇ, ਅਸ਼ੀਰਵਾਦ ਦ੍ਨਿਤਾ[ ਰਾਜਕੁਮਾਰੀ ਨੇ ਆਪਣੇ ਦਿਲ ਵਿਚ ਮਹਿਸੂਸ ਕੀਤੀ ਨਿਰਾਸ਼ਾ ਨੂੰ ਆਪਣੀ ਜ਼ੁਬਾਨ ਤਕ ਲਿਆ ਕੇ ਗੁਰੂ ਨੂੰ ਕਿਹਾ, “ਇੰਨੇ ਵਰਿਆਂ ਬਆਦ ਮੇਰਿਆਂ ਨੈਣਾਂ ਨੂੰ ਤੁਹਾਡੇ ਪਵਿਤਰ ਦਰਸ਼ਨ ਹੋਇ[ ਘ੍ਨਟ ਤੋਂ ਘ੍ਨਟ ਤੁਸੀਂ ਮੇਰੇ ਭਾਗਾਂ ਵਾਲੇ ਸਿਰ ਤੇ ਆਪਣਾ ਹ੍ਨਥ ਤਾਂ ਰਖਦੋ?” ਗੁਰੂ ਜੀ ਨੇ ਜਵਾਬ ਦ੍ਨਿਤਾ, “ਅਸੀਂ ਆਪਣੀ ਪਤਨੀ ਤੋਂ ਇਲਾਵਾ, ਕਿਸੀ ਵੀ ਇਸਤਰੀ ਨੂੰ ਹ੍ਨਥ ਨਹੀਂ ਲਗਉਂਦੇ[ “ਪਰ ਤੁਸੀਂ ਆਪਣੇ ਗੁਰਸ੍ਨਿਖ ਨੂੰ ਅਸ਼ੀਰਵਾਦ ਦੇਣ ਦੀ ਖਾਤਿਰ ਤਾਂ ਆਪਣਾ ਹ੍ਨਥ ਮੇਰੇ ਸਿਰ ਤੇ ਰ੍ਨਖ ਹੀ ਸਕਦੇ ਹੋ?”[ ਗੁਰੂ ਜੀ ਨੇ ਆਪਣੇ ਇਕ ਸਿਪਾਹੀ ਤੋਂ ਬਰਸ਼ਾ ਮੰਗਵਾ ਕੇ, ਬਰਸ਼ੇ ਦੀ ਨੋਕ ਰਾਜਕੁਮਾਰੀ ਦੇ ਸਿਰ ਨੂੰ ਛੋਹ ਦ੍ਨਿਤੀ[ਧੰਨ ਗੁਰੂ ਮਾਹਾਰਾਜ[



No comments:

Post a Comment